ਆਯੁਸ਼ਮਾਨ ਬੀਮਾ ਯੋਜਨਾ ਦੇ ਫਰਜ਼ੀ ਕਾਰਡ ਬਣਾਉਣ ਦਾ ਪਰਦਾਫਾਸ਼, 1 ਗ੍ਰਿਫਤਾਰ

Friday, Feb 21, 2020 - 12:02 PM (IST)

ਆਯੁਸ਼ਮਾਨ ਬੀਮਾ ਯੋਜਨਾ ਦੇ ਫਰਜ਼ੀ ਕਾਰਡ ਬਣਾਉਣ ਦਾ ਪਰਦਾਫਾਸ਼, 1 ਗ੍ਰਿਫਤਾਰ

ਬਠਿੰਡਾ (ਪਰਮਿੰਦਰ) : ਪੁਲਸ ਨੇ ਪੰਜਾਬ ਸਰਕਾਰ ਦੀ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਫਰਜ਼ੀ ਕਾਰਡ ਬਣਾਉਣ ਦੇ ਗੋਰਖਧੰਦੇ ਦਾ ਪਰਦਾਫਾਸ਼ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਤੋਂ 2 ਲੈਪਟਾਪ, ਇਕ ਦਰਜਨ ਫਰਜ਼ੀ ਕਾਰਡ ਅਤੇ ਕੁਝ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਮੁਲਜ਼ਮ ਖਿਲਾਫ ਥਾਣਾ ਸਿਵਲ ਲਾਈਨਜ਼ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਥਾਣਾ ਸਿਵਲ ਲਾਈਨਜ਼ ਦੇ ਪ੍ਰਮੁੱਖ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਜੀਤ ਰੋਡ ਵਾਸੀ ਪਵਨਦੀਪ ਕੁਮਾਰ ਨੇ ਉਕਤ ਮੁਲਜ਼ਮ ਸਬੰਧੀ ਸ਼ਿਕਾਇਤ ਦਿੱਤੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਛਿੰਦਰਪਾਲ ਸਿੰਘ ਵਾਸੀ ਫਿਰੋਜ਼ਪੁਰ ਅਜੀਤ ਰੋਡ 'ਤੇ ਰਹਿ ਰਿਹਾ ਹੈ ਅਤੇ ਭੋਲੇ-ਭਾਲੇ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਦੇ ਆਯੁਸ਼ਮਾਨ ਯੋਜਨਾ ਦੇ ਫਰਜ਼ੀ ਕਾਰਡ ਬਣਾ ਕੇ ਦਿੰਦਾ ਹੈ। ਉਕਤ ਮੁਲਜ਼ਮ ਲੋਕਾਂ ਤੋਂ ਕਾਰਡ ਬਣਾਉਣ ਲਈ 100 ਤੋਂ ਲੈ ਕੇ 500 ਰੁਪਏ ਵਸੂਲ ਕਰਦਾ ਹੈ ਅਤੇ ਉਨ੍ਹਾਂ ਦੇ ਫਰਜ਼ੀ ਕਾਰਡ ਬਣਾ ਦਿੰਦਾ ਹੈ। ਇਸ 'ਤੇ ਪੁਲਸ ਨੇ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮੁੱਢਲੀ ਪੁੱਛਗਿੱਛ 'ਚ ਮੁਲਜ਼ਮ ਨੇ ਮੰਨਿਆ ਕਿ ਉਹ ਕਈ ਲੋਕਾਂ ਦੇ ਕਾਰਡ ਬਣਾ ਕੇ ਦੇ ਚੁੱਕਾ ਹੈ। ਥਾਣਾ ਪ੍ਰਮੁੱਖ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂਕਿ ਮਾਮਲੇ 'ਚ ਸ਼ਾਮਲ ਹੋਰ ਲੋਕਾਂ ਬਾਰੇ ਪਤਾ ਲਾਇਆ ਜਾ ਸਕੇ।


author

cherry

Content Editor

Related News