''ਨਸ਼ਿਆਂ ਦਾ ਕਰੋ ਖਾਤਮਾ ਜਾਂ ਸਾਨੂੰ ਵੀ ਵੇਚਣ ਦਿਓ''

Thursday, Aug 08, 2019 - 04:27 PM (IST)

''ਨਸ਼ਿਆਂ ਦਾ ਕਰੋ ਖਾਤਮਾ ਜਾਂ ਸਾਨੂੰ ਵੀ ਵੇਚਣ ਦਿਓ''

ਬਠਿੰਡਾ (ਅਮਿਤ ਸ਼ਰਮਾ) : ਪੰਜਾਬ ਵਿਚ ਨਸ਼ਾ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕਾ ਹੈ। ਉਥੇ ਹੀ ਜੇਕਰ ਬਠਿੰਡਾ ਦੇ ਬੀੜ ਤਲਾਬ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਉਥੇ ਨਸ਼ੇ ਦਾ ਕਾਰੋਬਾਰ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਤੋਂ ਦੁਖੀ ਹੋ ਕੇ ਪੰਚਾਇਤ ਮੈਂਬਰਾਂ ਵੱਲੋਂ ਬਠਿੰਡਾ ਦੇ ਐਸ.ਐਸ.ਪੀ. ਨੂੰ ਹੈਰਾਨ ਕਰਨ ਵਾਲੀ ਚਿੱਠੀ ਸੌਂਪੀ ਗਈ ਹੈ। ਚਿੱਠੀ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ ਉਹ ਬੇਰੋਜ਼ਗਾਰ ਹਨ ਅਤੇ ਉਨ੍ਹਾਂ ਨੂੰ ਵੀ ਨਸ਼ਾ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ, ਕਿਉਂਕਿ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਧੜੱਲੇ ਨਾਲ ਵਿੱਕ ਰਿਹਾ ਹੈ।

ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਬੀੜ ਤਲਾਬ ਪਿੰਡ ਵਿਚ ਨਸ਼ਾ ਤਸਕਰਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ, ਜਿਸ ਕਾਰਨ ਇੱਥੇ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਦਰਅਸਲ ਇਹ ਚਿੱਠੀ ਪੁਲਸ ਪ੍ਰਸ਼ਾਸਨ ਨੂੰ ਨੀਂਦ ਵਿਚੋਂ ਜਗਾਉਣ ਲਈ ਲਿਖੀ ਗਈ ਹੈ ਤਾਂ ਕਿ ਨਸ਼ਾ ਤਸਕਰਾਂ 'ਤੇ ਲਗਾਮ ਕੱਸੀ ਜਾ ਸਕੇ।


author

cherry

Content Editor

Related News