ਸ਼ਿਕਾਇਤ ਦਰਜ ਕਰਵਾਉਣ ਗਏ ਭੈਣ-ਭਰਾ ਨੂੰ ਸਿਵਲ ਲਾਈਨ ਪੁਲਸ ਨੇ ਕੁੱਟਿਆ

02/20/2020 12:01:56 PM

ਬਠਿੰਡਾ (ਵਰਮਾ) : ਘਰੇਲੂ ਵਿਵਾਦ ਨੂੰ ਲੈ ਕੇ ਥਾਣਾ ਸਿਵਲ ਲਾਈਨ ਸ਼ਿਕਾਇਤ ਕਰਨ ਪਹੁੰਚੇ ਭੈਣ-ਭਰਾ ਨੂੰ ਉਥੇ ਮੌਜੂਦ ਮੁਲਾਜ਼ਮਾਂ ਵੱਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਗੋਪਾਲ ਨਗਰ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਪਤਨੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 2014 'ਚ ਗਗਨਦੀਪ ਨਾਲ ਹੋਇਆ ਸੀ। 2015 'ਚ ਉਸ ਦੇ ਇਕ ਬੇਟੀ ਹੋਈ। ਬੇਟੀ ਹੋਣ ਤੋਂ ਬਾਅਦ ਉਸਦੇ ਸਹੁਰੇ ਵਾਲਿਆਂ ਨੇ ਉਸਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਪੇਕੇ ਹੀ ਰਹਿਣ ਲਗੀ। ਕਰੀਬ 6 ਮਹੀਨੇ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਰੱਖਦਾ ਹੈ ਤਾਂ ਉਸ ਦੇ ਨਾਲ ਹੀ ਗ੍ਰੀਨ ਸਿਟੀ ਕਾਲੋਨੀ 'ਚ ਰਹਿ ਰਿਹਾ ਹੈ। ਸਾਡੇ ਦੋਵਾਂ 'ਚ ਕਾਫੀ ਝਗੜਾ ਹੋਇਆ ਜਿਸ ਤੋਂ ਬਾਅਦ ਪੁਲਸ ਨੇ ਸਮਝੌਤਾ ਕਰਵਾ ਦਿੱਤਾ ਸੀ ਪਰ 14 ਫਰਵਰੀ ਨੂੰ ਉਸਦੇ ਪਤੀ ਨੇ ਉਸਦੇ ਭਰਾ ਲਵਪ੍ਰੀਤ ਸਿੰਘ ਨੂੰ ਫੋਨ ਕਰ ਕੇ ਦੇਖ ਲੈਣ ਦੀ ਗੱਲ ਕਹੀ ਸੀ। ਇਸ ਦੌਰਾਨ ਦੋਵਾਂ ਨੇ ਕਾਫੀ ਅਪਸ਼ਬਦ ਕਹੇ ਸੀ, ਜਿਸਦੀ ਸ਼ਿਕਾਇਤ ਉਨ੍ਹਾਂ ਨੇ ਥਾਣਾ ਸਿਵਲ ਲਾਈਨ ਪੁਲਸ ਨੂੰ ਦਿੱਤੀ।

ਨਵਪ੍ਰੀਤ ਆਪਣੇ ਭਰਾ, ਮਾਂ ਅਤੇ ਬੇਟੀ ਨੂੰ ਲੈ ਕੇ ਥਾਣੇ ਪਹੁੰਚ ਗਈ ਜਿਥੇ ਗਗਨਦੀਪ ਪਹਿਲਾਂ ਹੀ ਮੌਜੂਦ ਸੀ। ਇਥੇ ਅਜੇ ਗੱਲ ਸ਼ੁਰੂ ਹੀ ਹੋਈ ਸੀ ਕਿ ਗਗਨਦੀਪ ਨੇ ਪੁਲਸ ਸਾਹਮਣੇ ਉਸਨੂੰ ਥੱਪੜ ਮਾਰ ਦਿੱਤਾ। ਜਦੋਂ ਉਸ ਦੀ ਭੈਣ ਅਤੇ ਮਾਂ ਨੇ ਇਸਦਾ ਵਿਰੋਧ ਕੀਤਾ ਤਾਂ ਪੁਲਸ ਨੇ ਗਗਨਦੀਪ 'ਤੇ ਕੋਈ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਅਤੇ ਉਸ ਦੇ ਭਰਾ ਨੂੰ ਅੰਦਰ ਇਕ ਕਮਰੇ 'ਚ ਲੈ ਗਏ, ਜਿਥੇ ਉਸ ਦੇ ਭਰਾ ਦੀ ਇਕ ਏ. ਐੱਸ. ਆਈ. ਸਮੇਤ ਦੋ ਮੁਲਾਜ਼ਮਾਂ ਨੇ ਜੰਮ ਕੇ ਕੁੱਟ-ਮਾਰ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦਾ ਵੀ ਗਲਾ ਦੱਬ ਦਿੱਤਾ। ਪੁਲਸ ਵੱਲੋਂ ਕੀਤੀ ਗਈ ਧੱਕੇਸ਼ਾਹੀ 'ਚ ਉਸ ਦੀ ਚੁੰਨੀ ਫਟ ਗਈ ਅਤੇ ਹੇਠਾਂ ਡਿੱਗਣ ਨਾਲ ਮੋਢੇ 'ਤੇ ਸੱਟ ਲੱਗ ਗਈ। ਨਵਪ੍ਰੀਤ  ਕੌਰ ਨੇ ਦੱਸਿਆ ਕਿ ਜਿਸ ਸਮੇਂ ਉਸ ਕੋਲੋਂ ਪੁੱਛਗਿਛ ਕੀਤੀ ਗਈ ਅਤੇ ਕੁੱਟ-ਮਾਰ ਕੀਤੀ ਉਸ ਵੇਲੇ ਨਾ ਹੀ ਕੋਈ ਮਹਿਲਾ ਪੁਲਸ ਮੁਲਾਜ਼ਮ ਮੌਕੇ 'ਤੇ ਮੌਜੂਦ ਸੀ। ਅਜਿਹੇ 'ਚ ਖੁਦ ਨੂੰ ਬਚਾਅ ਕੇ ਥਾਣੇ ਤੋਂ ਭੱਜ ਨਿਕਲੀ। ਉਥੇ ਹੀ ਥਾਣਾ ਸਿਵਲ ਲਾਈਨ ਦੀ ਸਹਿ ਪ੍ਰਮੁੱਖ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਪਤੀ-ਪਤਨੀ ਦਾ ਝਗੜਾ ਸੀ ਅਤੇ ਆਪਸ 'ਚ ਵਿਵਾਦ ਹੋਇਆ ਪੁਲਸ ਨੇ ਤਾਂ ਬਚਾਅ ਕੀਤਾ ਕਿਸੇ ਨਾਲ ਕੁੱਟ-ਮਾਰ ਨਹੀਂ ਹੋਈ ਸਾਰੇ ਦੋਸ਼ ਬੇਬੁਨਿਆਦ ਹਨ।


cherry

Content Editor

Related News