CAA ਨੂੰ ਲਾਗੂ ਕਰਵਾਉਣ ਲਈ ਰਾਜਪਾਲ ਨੂੰ ਭੇਜਿਆ ਮੰਗ-ਪੱਤਰ

01/16/2020 11:21:04 AM

ਬਠਿੰਡਾ (ਸੁਖਵਿੰਦਰ) : ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਬਠਿੰਡਾ ਵੱਲੋਂ ਜ਼ਿਲਾ ਪ੍ਰਧਾਨ ਵਿਨੋਦ ਬਿੰਟਾ ਦੀ ਅਗਵਾਈ 'ਚ ਪੰਜਾਬ ਦੇ ਗਵਰਨਰ ਵਿਜੇਂਦਰ ਪਾਲ ਬਦਨੌਰ ਦੇ ਨਾਂ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ 'ਤੇ ਪ੍ਰਦੇਸ਼ ਮਹਾਮੰਤਰੀ ਦਿਆਲ ਦਾਸ ਸੋਢੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਗਰਿਕਤਾ ਐਕਟ ਲਾਗੂ ਨਾ ਕਰਨ ਦੀ ਗੱਲ ਗੈਰ-ਕਾਨੂੰਨੀ ਹੈ। ਇਹ ਕਾਨੂੰਨ ਭਾਰਤ ਦੇ ਲੋਕ ਸਭਾ ਤੇ ਰਾਜ ਸਭਾ 'ਚ ਪਾਸ ਹੋਇਆ ਹੈ ਪਰ ਹਰ ਰਾਜ ਨੂੰ ਲਾਗੂ ਕਰਨਾ ਉਨ੍ਹਾਂ ਦੀ ਡਿਊਟੀ ਹੈ ਕਿਉਂਕਿ ਹਰ ਰਾਜ ਭਾਰਤੀ ਸੰਵਿਧਾਨ ਦੇ ਦਾਇਰੇ 'ਚ ਹੈ ਪਰ ਪੰਜਾਬ ਸਰਕਾਰ ਵੱਲੋਂ ਬਿੱਲ ਦੇ ਉਲਟ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਵਿਨੋਦ ਬਿੰਟਾ ਨੇ ਕਿਹਾ ਇਸ ਤਰ੍ਹਾਂ ਕਰਨ ਨਾਲ ਕਾਂਗਰਸ ਤੇ ਮੁੱਖ ਮੰਤਰੀ ਦਾ ਹਿੰਦੂ-ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ।

ਇਸ ਮੌਕੇ ਅਸ਼ੋਕ ਬਾਲਿਆਂਵਾਲੀ, ਆਸ਼ੂਤੋਸ਼ ਤਿਵਾਰੀ, ਸੰਦੀਪ ਅਗਰਵਾਲ, ਰਾਜੇਸ਼ ਨੋਨੀ, ਰਾਜੂ ਜਿੰਦਲ, ਕੁਲਵੰਤ ਪੂਹਲਾ, ਵਰਿੰਦਰ ਸ਼ਰਮਾ, ਜਗਸੀਰ ਮਰਾੜ ਆਦਿ ਹਾਜ਼ਰ ਸਨ।


cherry

Content Editor

Related News