ਯਾਦਵਿੰਦਰ ਸਿੰਘ ਸੈਂਟੀ ਦੂਜੀ ਵਾਰ ਬਣੇ ਭਾਜਪਾ ਦੇ ਜ਼ਿਲਾ ਪ੍ਰਧਾਨ

12/27/2019 5:21:46 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਯਾਦਵਿੰਦਰ ਸਿੰਘ ਸੈਂਟੀ ਫਿਰ ਤੋਂ ਲਗਾਤਾਰ ਦੂਜੀ ਵਾਰ ਸਰਬਸੰਮਤੀ ਨਾਲ ਭਾਜਪਾ ਦੇ ਜ਼ਿਲਾ ਪ੍ਰਧਾਨ ਚੁਣੇ ਗਏ ਹਨ। ਇਸ ਸਬੰਧੀ ਘੋਸ਼ਣਾ ਕਰਦੇ ਹੋਏ ਬਰਨਾਲਾ ਦੇ ਇੰਚਾਰਜ ਸਰਜੀਵਨ ਜਿੰਦਲ ਨੇ ਦੱਸਿਆ ਕਿ ਭਾਜਪਾ ਦੀ ਜ਼ਿਲਾ ਪ੍ਰਧਾਨਗੀ ਲਈ 8 ਉਮੀਦਵਾਰਾਂ ਨੇ ਕਾਗਜ਼ ਭਰੇ ਸਨ, ਜਿਸ ਵਿਚ ਮੌਜੂਦਾ ਪ੍ਰਧਾਨ ਯਾਦਵਿੰਦਰ ਸਿੰਘ ਸੈਂਟੀ, ਦਰਸ਼ਨ ਸਿੰਘ ਨੈਣੇਵਾਲੀਆ, ਸੋਹਨ ਮਿੱਤਲ, ਗੁਰਮੀਤ ਸਿੰਘ ਹੰਡਿਆਇਆ, ਮੰਗਲ ਦੇਵ, ਰਾਕੇਸ਼ ਗੋਇਲ ਤਪਾ, ਕੁਲਦੀਪ ਮਿੱਤਲ ਬਰਨਾਲਾ ਅਤੇ ਇਕ ਹੋਰ ਉਮੀਦਵਾਰ ਸ਼ਾਮਲ ਸੀ ਫਿਰ ਆਪਸੀ ਸਹਿਮਤੀ ਨਾਲ ਯਾਦਵਿੰਦਰ ਸਿੰਘ ਸੈਂਟੀ ਨੂੰ ਜ਼ਿਲਾ ਪ੍ਰਧਾਨ ਚੁਣਿਆ ਗਿਆ। ਆਪਣੀ ਨਿਯੁਕਤੀ 'ਤੇ ਧੰਨਵਾਦ ਕਰਦਿਆਂ ਜ਼ਿਲਾ ਪ੍ਰਧਾਨ ਯਾਦਵਿੰਦਰ ਸਿੰਘ ਸੈਂਟੀ ਨੇ ਕਿਹਾ ਕਿ ਉਨ੍ਹਾਂ ਨੂੰ ਦੂਜੀ ਵਾਰ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਨੂੰ ਜਿੱਤ ਦਿਵਾਉਣ ਦੀ ਪਹਿਲ ਹੋਵੇਗੀ। ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਆਉਣ ਵਾਲੀਆਂ ਇਨ੍ਹਾਂ ਚੋਣਾਂ ਵਿਚ ਭਾਜਪਾ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗੀ।

ਇਸ ਮੌਕੇ 'ਤੇ ਭਾਜਪਾ ਆਗੂ ਦਰਸ਼ਨ ਨੈਣੇਵਾਲੀਆ, ਸੁਭਾਸ਼ ਮੱਕੜਾ, ਰਘਵੀਰ ਪ੍ਰਕਾਸ਼ ਗਰਗ ਆਦਿ ਹਾਜ਼ਰ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

This news is Edited By cherry