ਕੁੱਟਮਾਰ ਕਰਕੇ ਵਿਆਹੁਤਾ ਨੂੰ ਖੁਆਈ ਜ਼ਹਿਰੀਲੀ ਚੀਜ਼, ਕੇਸ ਦਰਜ
Friday, Aug 23, 2019 - 12:45 PM (IST)
![ਕੁੱਟਮਾਰ ਕਰਕੇ ਵਿਆਹੁਤਾ ਨੂੰ ਖੁਆਈ ਜ਼ਹਿਰੀਲੀ ਚੀਜ਼, ਕੇਸ ਦਰਜ](https://static.jagbani.com/multimedia/2019_8image_12_37_174904241a1.jpg)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕੁੱਟਮਾਰ ਕਰਕੇ ਵਿਆਹੁਤਾ ਨੂੰ ਜ਼ਬਰਦਸਤੀ ਜ਼ਹਿਰੀਲੀ ਚੀਜ਼ ਖੁਆਉਣ ਦੇ ਦੋਸ਼ ਵਿਚ ਪਤੀ, ਸੱਸ ਅਤੇ ਸਹੁਰੇ ਵਿਰੁੱਧ ਥਾਣਾ ਧਨੌਲਾ ਵਿਚ ਕੇਸ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਮੁਦੱਈ ਅਮਨਦੀਪ ਕੌਰ ਵਾਸੀ ਕਾਲੇਕੇ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 21 ਅਗਸਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਦਾਜ ਲਈ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਜ਼ਬਰਦਸਤੀ ਉਸ ਦੇ ਮੂੰਹ ਵਿਚ ਕੋਈ ਜ਼ਹਿਰੀਲੀ ਚੀਜ ਪਾ ਦਿੱਤੀ। ਇਸ ਉਪਰੰਤ ਮੁਦੱਈ ਦੇ ਚਾਚੇ ਸਹੁਰੇ ਨੇ ਮੁਦੱਈ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਪੁਲਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਸੁਖਵਿੰਦਰ ਰਾਮ, ਸਹੁਰੇ ਮਨਜੀਤ ਰਾਮ ਅਤੇ ਸੱਸ ਦਰਸ਼ਨਾ ਦੇਵੀ ਵਾਸੀਆਂ ਕਾਲੇਕੇ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।