6 ਕੇਸਾਂ ''ਚ ਭਗੌੜਾ ਚਿੱਟੇ ਸਮੇਤ ਕਾਬੂ

6/3/2020 3:55:23 PM

ਬਰਨਾਲਾ (ਵਿਵੇਕ ਸਿੰਧਵਾਨੀ): ਜ਼ਿਲ੍ਹਾ ਬਰਨਾਲਾ ਪੁਲਸ ਨੂੰ ਫਿਰ ਤੋਂ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਸ ਨੇ ਇੱਕ ਵਿਅਕਤੀ ਨੂੰ 273 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ। ਗ੍ਰਿਫਤਾਰ ਕੀਤਾ ਗਿਆ ਵਿਅਕਤੀ 6 ਕੇਸਾਂ 'ਚ ਪਹਿਲਾਂ ਤੋਂ ਹੀ ਭਗੌੜਾ ਸੀ। ਪ੍ਰੈੱਸ ਕਾਨਫਰੰਸ 'ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਮਹਿਲ ਕਲਾਂ ਇਲਾਕੇ 'ਚ ਏ.ਸੀ.ਪੀ. ਪ੍ਰੱਗਿਆ ਜੈਨ ਦੀ ਦੇਖ-ਰੇਖ ਮਹਿਲ ਕਲਾਂ ਥਾਣੇ ਦੇ ਇਲਾਕੇ ਪਿੰਡ ਸਹੌਰ 'ਚ ਨਾਕਾ ਲਗਾਇਆ ਹੋਇਆ ਸੀ।

ਇਸ ਦੌਰਾਨ ਇਕ ਗੱਡੀ ਆਉਂਦੀ ਦਿਖਾਈ ਦਿੱਤੀ। ਸ਼ੱਕ ਦੇ ਆਧਾਰ ਤੇ ਗੱਡੀ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 273 ਗ੍ਰਾਮ ਚਿੱਟਾ ਬਰਾਮਦ ਕਰਕੇ ਯਕੂਬ ਖਾਨ ਵਾਸੀ ਨੱਥੋਵਾਲ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ।ਉਕਤ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਇਹ ਸਾਰੇ ਕੇਸਾਂ 'ਚ ਭਗੌੜਾ ਚੱਲਿਆ ਆ ਰਿਹਾ ਸੀ।ਇਸ ਦੇ ਵਿਰੁੱਧ ਬਰਨਾਲਾ ਸੰਗਰੂਰ ਲੁਧਿਆਣਾ ਜ਼ਿਲ੍ਹੇ 'ਚ ਲੁੱਟ ਖੋਹ ਡਕੈਤੀ ਦੇ ਕੇਸ ਦਰਜ ਸਨ।ਤਿੰਨ ਕੇਸਾਂ 'ਚ ਉਹ ਬਰਨਾਲਾ ਜ਼ਿਲ੍ਹੇ 'ਚ ਭਗੌੜਾ ਸੀ ਜਦੋਂਕਿ ਦੋ ਕੇਸ ਸੰਗਰੂਰ ਅਤੇ ਇਕ ਕੇਸ ਲੁਧਿਆਣਾ ਦਿਹਾਤੀ 'ਚ ਦਰਜ ਸਨ। ਉਨ੍ਹਾਂ ਕੇਸਾਂ 'ਚ ਇਹ ਭਗੌੜਾ ਚੱਲਿਆ ਆ ਰਿਹਾ ਸੀ।ਇਸ ਵਿਰੁੱਧ ਕੁੱਲ ਅਠਾਰਾਂ ਕੇਸ ਦਰਜ ਹਨ। ਪੁੱਛਗਿੱਛ ਦੌਰਾਨ ਇਸ ਕੋਲੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਐੱਸ ਪੀ ਡੀ ਸੁਖਦੇਵ ਸਿੰਘ ਵਿਰਕ,ਏਸੀਪੀ ਪ੍ਰੱਗਿਆ ਜੈਨ, ਸੀਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਵੀ ਹਾਜ਼ਰ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Content Editor shivani attri