ਸੈਂਕੜੇ ਅਕਾਲੀ ਨੌਜਵਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ''ਚ ਕਾਂਗਰਸ ''ਚ ਹੋਏ ਸ਼ਾਮਲ

01/25/2020 4:18:22 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕੇਵਲ ਸਿੰਘ ਢਿੱਲੋਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਪਣੇ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਦਿਆਂ ਅੱਜ ਸੈਂਕੜੇ ਦੇ ਕਰੀਬ ਅਕਾਲੀ ਦਲ ਯੂਥ ਵਿੰਗ ਦੇ ਨੌਜਵਾਨ ਕਾਂਗਰਸ ਵਿਚ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਲੱਕੀ ਕੰਡਾ ਅਤੇ ਹੋਰ ਦਰਜਨਾਂ ਨੌਜਵਾਨਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਮੌਕੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਨੂੰ ਜ਼ਿਲਾ ਬਣਾ ਕੇ ਬਹੁਤ ਹੀ ਵੱਡਾ ਕਾਰਜ ਕੀਤਾ ਹੈ। ਜਦੋਂ ਤੋਂ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਕੇਵਲ ਸਿੰਘ ਢਿੱਲੋਂ ਨੇ ਹਲਕਾ ਬਰਨਾਲਾ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਅੱਜ ਪੂਰੇ ਬਰਨਾਲਾ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਵਿਕਾਸ ਕਾਰਜ ਚੱਲ ਰਹੇ ਹਨ। ਜ਼ਿਲੇ ਵਿਚ ਵੱਡੇ ਪੱਧਰ 'ਤੇ ਗ੍ਰਾਂਟਾਂ ਆ ਰਹੀਆਂ ਹਨ।

ਇਸ ਮੌਕੇ ਯੂਥ ਆਗੂ ਲੱਕੀ ਕੰਡਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਧਨੌਲਾ ਅੰਡਰਬ੍ਰਿਜ ਦਾ ਨਿਰਮਾਣ ਕਰਵਾਇਆ ਅਤੇ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ 100 ਕਰੋੜ ਦੀ ਗ੍ਰਾਂਟ ਪਾਸ ਕਰਵਾਈ, ਜਿਸ ਨਾਲ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਸ਼ਹਿਰ ਬਰਨਾਲਾ ਦੀ ਸੁੰਦਰਤਾ ਲਈ ਅਤੇ ਸ਼ਹਿਰ ਵਾਸੀਆਂ ਦੀ ਸੁੱਖ ਸਹੂਲਤ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ। ਇੰਨਾ ਹੀ ਨਹੀਂ ਕੇਵਲ ਸਿੰਘ ਢਿੱਲੋਂ ਬਰਨਾਲਾ ਨੂੰ ਸਨਅੱਤੀ ਹੱਬ ਫੋਕਲ ਪੁਆਇੰਟ ਸਥਾਪਤ ਕਰਨ ਲਈ ਵੀ ਉਧਮ ਕਰ ਰਹੇ ਹਨ, ਜਿਸ ਨਾਲ ਜ਼ਿਲੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਰੋਜ਼ਗਾਰ ਮਿਲੇਗਾ ਅਤੇ ਸਨੱਅਤਕਾਰ ਵੱਡੀਆਂ ਸਨੱਅਤਾਂ ਲਗਾ ਕੇ ਇਲਾਕੇ ਦਾ ਨਾਮ ਹੋਰ ਚਮਕਾਉਣਗੇ, ਜਿਸ ਦਾ ਸਿਹਰਾ ਸਿਰਫ ਕੇਵਲ ਸਿੰਘ ਢਿੱਲੋਂ ਦੇ ਸਿਰ ਜਾਂਦਾ ਹੈ।

ਕੇਵਲ ਸਿੰਘ ਢਿੱਲੋਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਅੱਜ ਆਪਣੇ ਸਾਥੀਆਂ ਨਾਲ ਕਾਂਗਰਸ ਪਾਰਟੀ ਜੁਆਇੰਨ ਕੀਤੀ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਿਲਰ ਗਿਆ ਹੈ। ਅਸੀਂ ਬਿਨਾਂ ਸ਼ਰਤ ਦਰਜਨਾਂ ਨੌਜਵਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਾਂ ਅਤੇ ਇਨ੍ਹਾਂ ਨਾਲ ਹਰ ਮੌਕੇ ਚੱਟਾਨ ਵਾਂਗ ਖੜਾਂਗੇ। ਇਨਾਂ ਨੌਜਵਾਨਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਵਿਚ ਆਏ ਹਰ ਆਗੂ ਵਰਕਰ ਦਾ ਬਣਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇਗਾ। ਇਸ ਮੌਕੇ ਯੂਥ ਆਗੂ ਗੁਲਸ਼ਨ ਕੁਮਾਰ ਅਮਨਦੀਪ ਸਿੰਘ ਮਨੀ, ਗਗਨਦੀਪ ਸਿੰਘ ਦੀਪੀ ਖੁਰਮੀ ਗਿੰਨੀ, ਗੌਰਵ ਸ਼ਰਮਾ ਤੋਂ ਇਲਾਵਾ ਸੈਂਕੜੇ ਦੇ ਕਰੀਬ ਨੌਜਵਾਨ ਹਾਜ਼ਰ ਸ਼ਾਮਲ ਹੋਏ।


cherry

Content Editor

Related News