ਬੈਂਕ ਰੋਡ ਤੇ ਗਾਰਮੈਂਟ ਦੁਕਾਨ ''ਤੇ ਚੋਰੀ, ਨਾਲ ਲੱਗਦੇ ਘਰੋਂ ਟੂਟੀਆਂ ਵੀ ਲੈ ਗਏ ਚੋਰ
Thursday, Oct 09, 2025 - 01:37 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਅੰਦਰ ਚੋਰੀਆਂ ਅਤੇ ਲੁੱਟ-ਖੋਹ ਦੀਆਂ ਦਿਨੋਂ-ਦਿਨ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਉਥੇ ਹੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਬੇਖੌਫ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਸਥਾਨਕ ਦੇ ਬੈਂਕ ਰੋਡ ਸਥਿਤ ਧੂੜੀਆ ਗਾਰਮੈਂਟ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹੀ ਬੱਸ ਨਹੀਂ ਚੋਰ ਨਾਲ ਲੱਗਦੇ ਘਰ ਦੇ ਤਾਲੇ ਤੋੜਕੇ ਸਾਰੀਆਂ ਟੂਟੀਆਂ ਲਾਹ ਕੇ ਲੈ ਗਏ ਤੇ ਘਰ ਦੀ ਛੱਤ ਟੱਪ ਕੇ ਹੀ ਦੁਕਾਨ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਗਏ।
ਜਾਣਕਾਰੀ ਅਨੁਸਾਰ ਚੋਰ ਬੈਂਕ ਰੋਡ ਸਥਿਤ ਸ੍ਰੀ ਮਹਾਦੇਵ ਮੰਦਰ ਦੇ ਸਾਹਮਣੇ ਧੂੜਆ ਗਾਰਮੈਂਟ 'ਚੋਂ ਲਗਭਗ 45 ਹਜ਼ਾਰ ਰੁਪਏ ਦੇ ਕੱਪੜੇ ਚੋਰੀ ਕਰਕੇ ਲੈ ਗਏ। ਨਾਲ ਹੀ ਗੱਲੇ ਵਿਚ ਪਈ ਕੁੱਝ ਨਕਦੀ ਵੀ ਚੋਰੀ ਕਰਕੇ ਲੈ ਗਏ। ਦੱਸਦਈਏ ਕਿ ਚੋਰ ਨਾਲ ਲੱਗਦੇ ਘਰੋਂ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਤੇ ਚੋਰੀ ਨੂੰ ਅੰਜ਼ਾਮ ਦਿੱਤਾ।