ਬਲਬੀਰ ਸਿੰਘ ਸਿੱਧੂ ਵਲੋਂ 19 ਯੂਨਾਨੀ ਮੈਡੀਕਲ ਅਫਸਰਾ ਨੂੰ ਨਿਯੁਕਤੀ ਪੱਤਰ ਜਾਰੀ

08/05/2020 12:21:13 AM

ਚੰਡੀਗੜ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 19 ਯੂਨਾਨੀ ਮੈਡੀਕਲ ਅਫਸਰਾ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਵੀ ਆਯੂਰਵੈਦਿਕ ਵਿਭਾਗ ਪੰਜਾਬ ਵਿੱਚ 104 ਆਯੂਰਵੈਦਿਕ ਮੈਡੀਕਲ ਅਫਸਰਾ ਨੂੰ ਭਰਤੀ ਗਿਆ ਸੀ ਜਿਨਾਂ ਵਲੋਂ ਕੋਵਿਡ-19 ਨੂੰ ਕਾਬੂ ਕਰਨ ਲਈ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਖਾਲੀ ਰਹਿ ਗਈਆ 90 ਆਯੂਰਵੈਦਿਕ ਮੈਡੀਕਲ ਅਫਸਰਾਂ ਦੀਆ ਅਸਾਮੀਆ ਨੂੰ ਭਰਨ ਦੀ ਪ੍ਰਕਿਰਿਆਾ ਆਰੰਭੀ ਜਾ ਚੁੱਕੀ ਹੈ।
ਉਨਾਂ ਅੱਗ ਦੱਸਿਆ ਕਿ ਵਿਭਾਗ ਵਿੱਚ ਠੇਕੇ ਦੇ ਅਧਾਰ ਤੇ 17 ਆਯੂਰਵੈਦਿਕ ਮੈਡੀਕਲ ਅਫਸਰ, 10 ਮਸਾਂਜਰ, 5 ਕਸਾਰ ਸੂਤਰ ਅਟੈਡੈਂਟ ਅਤੇ 5 ਇਸਤਰੀ ਰੋਗ ਅਟੇਡੈਂਟ ਭਰਨ ਦੀ ਪ੍ਰਰੀਕ੍ਰਿਆ ਲਗਭਗ ਪੂਰੀ ਕੀਤੀ ਜਾ ਚੁੱਕੀ ਹੈ, ਜਿਨਾ ਨੂੰ ਨਿਯੁਕਤੀ ਪੱਤਰ ਜਲਦ ਜਾਰੀ ਕੀਤੇ ਜਾਣਗੇ। ਸਿਹਤ ਮੰਤਰੀ ਨੇ ਕਿਹਾ ਕਿ ਨੈਸਨਲ ਆਯੂਸ ਮਿਸਨ ਸਕੀਮ ਤਹਿਤ ਦੋ ਜਿਲਿਆਂ ਵਿੱਚ 50 ਬਿਸਤਰਾਂ ਵਾਲੇ ਨਵੇ ਆਯੂਸ ਹਸਪਤਾਲ ਸਥਾਪਿਤ ਕੀਤੇ ਜਾ ਰਹੇ ਹਨ। ਇਹਨਾਂ ਹਸਪਤਾਲਾਂ ਵਿੱਚ ਆਯੂਰਵੈਦ, ਯੂਨਾਨੀ, ਯੋਗ ਤੇ ਨੈਚਰੋਪੈਥੀ ਅਤੇ ਹੋਮਿਓਪੈਥੀ ਪੱਦਤੀਆਂ ਦੀ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਉਨਾਂ ਕਿਹਾ ਕਿ ਇਹ ਹਸਪਤਾਲ ਦਿਆਲਪੁਰਾ ਸੋਢੀਆ, ਜ਼ੀਰਕਪੁਰ, ਮੋਹਾਲੀ ਅਤੇ ਪਿੰਡ ਦੁਨੀਕੇ, ਮੋਗਾ ਵਿਖੇ ਬੜੀ ਜਲਦ ਬਣ ਕੇ ਤਿਆਰ ਹੋ ਜਾਣਗੇ ਅਤੇ ਰਾਜ ਦੇ ਲੋਕਾ ਨੂੰ ਆਯੂਸ ਪਦਤੀ ਰਾਹੀਂ ਮੁਫਤ ਸਿਹਤ ਸੁਵਿਧਾਵਾ ਪ੍ਰਦਾਨ ਕਰਨਗੇ।
ਇਸ ਤੋ ਇਲਾਵਾ ਰਾਜ ਵਿਖੇ 117 ਆਯੂਰਵੈਦਿਕ ਡਿਸਪੈਂਸਰੀਆਂ ਨੂੰ ਹੈਲਥ ਵੈਲਨੈਸ ਸੈਂਟਰ ਦੀ ਤਰਾਂ ਵਿਕਸਿਤ ਕੀਤਾ ਜਾਵੇਗਾ ਅਤੇ ਆਯੂਰਵੈਦ ਪੱਦਤੀ ਰਾਹੀਂ ਇਨਾ ਵਿੱਚ ਮੁਫਤ ਸਿਹਤ ਸੁਵਿਧਾਵਾ ਹੋਰ ਸੁਚੱਜੇ ਢੰਗ ਨਾਲ ਦਿੱਤੀਆ ਜਾਣਗੀਆ। ਇਨਾਂ ਹੈਲਥ ਵੈਲਫੇਅਰ ਸੈਂਟਰ ਵਿੱਚ 117 ਪਾਰਟ ਟਾਈਮ ਯੋਗ ਇੰਨਸਟਰਕਟਰ ਵੀ ਰੱਖੇ ਜਾਣਗੇ। ਇਸ ਮੌਕੇ 'ਤੇ ਸਕੱਤਰ ਸਿਹਤ ਸ੍ਰੀ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਪ੍ਰਭਦੀਪ ਕੌਰ ਜੌਹਲ ਤੇ ਡਾਇਰੈਕਟਰ ਆਯੂਰਵੇਦ, ਡਾ. ਰਾਕੇਸ਼ ਸ਼ਰਮਾ ਵੀ ਹਾਜ਼ਰ ਸਨ।
 


Deepak Kumar

Content Editor

Related News