ਬਾਘਾਪੁਰਾਣਾ ਵਿਖੇ ਮੀਂਹ ਨੇ ਦਿੱਤੀ ਦਸਤਕ
Monday, Jul 15, 2019 - 02:10 PM (IST)

ਬਾਘਾਪੁਰਾਣਾ (ਰਾਕੇਸ਼) - ਪੰਜਾਬ ਦੇ ਲੋਕ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਸਨ, ਉਥੇ ਹੀ ਅੱਜ ਬਾਘਾਪੁਰਾਣਾ ਵਿਖੇ ਪਈ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ। ਇਸ ਨਾਲ ਮੌਸਮ ਸੁਹਾਵਨਾ ਹੋ ਗਿਆ। ਬਾਘਾਪੁਰਾਣਾ ਵਿਖੇ ਭਾਰੀ ਮੀਂਹ ਪੈਣ ਕਾਰਨ ਜਿੱਥੇ ਸੜਕਾਂ, ਗਲੀਆਂ ਅਤੇ ਮੁਹੱਲਿਆਂ ਅੰਦਰ ਪਾਣੀ ਭਰ ਗਿਆ, ਉਥੇ ਹੀ ਮੀਂਹ ਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ 'ਚ ਵੀ ਦਾਖਲ ਹੋ ਗਿਆ। ਸੜਕਾਂ 'ਤੇ ਮੀਂਹ ਦਾ ਪਾਣੀ ਇਕੱਠਾ ਹੋ ਜਾਣ ਕਾਰਨ ਕਈ ਵਾਹਨ ਚਾਲਕਾਂ ਨੂੰ ਲੱਘਣ 'ਚ ਭਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ 'ਤੇ ਇਕੱਠੇ ਹੋ ਰਹੇ ਪਾਣੀ ਤੋਂ ਪਰੇਸ਼ਾਨ ਸਥਾਨਕ ਲੋਕਾਂ ਨੇ ਨਗਰ ਕੌਂਸਲ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।