ਪੈਨਸ਼ਨਰਾਂ ਨੇ ਮੋਦੀ ਅਤੇ ਕੈਪਟਨ ਦਾ ਫੂਕਿਆ ਪੁਤਲਾ

01/02/2021 3:55:54 PM

ਬਾਘਾ ਪੁਰਾਣਾ (ਰਾਕੇਸ਼): ਪੈਨਸ਼ਨਰਾਂ ਅਤੇ ਕਿਸਾਨਾਂ ਨੇ ਅੱਜ ਮੇਨ ਚੌਂਕ ਵਿਖੇ ਮੋਦੀ ਸਰਕਾਰ ਦੇ ਜਬਰ-ਜ਼ੁਲਮ ਖ਼ਿਲਾਫ਼ ਪ੍ਰਧਾਨ ਮੰਤਰੀ ਮੋਦੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਤੇ ਮੋਦੀ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਜੰਮ ਕੇ ਪਿੱਟ-ਸਿਆਪਾ ਕੀਤਾ। ਇਸ ’ਚ ਸੁਰਿੰਦਰ ਰਾਮ ਕੁੱਸਾ, ਸੁਖਮੰਦਰ ਸਿੰਘ, ਹਰਨੇਕ ਸਿੰਘ, ਅਜੀਤ ਕੁਮਾਰ, ਮਲਕੀਤ ਕੋਟਲਾ, ਗੁਰਦੇਵ ਸਿੰਘ, ਹਰਨੇਕ ਸਿੰਘ ਨੇਕ, ਪ੍ਰੀਤਮ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ, ਪਿਆਰਾ ਸਿੰਘ ਉਗੋਕੇ, ਬਖਸ਼ੀਸ਼ ਸਿੰਘ ਨੱਥੋਕੇ, ਅਮਰਜੀਤ ਰਣੀਆ, ਬਲਬੀਰ ਸਿੰਘ ਬਰਾੜ, ਪ੍ਰੀਤਮ ਸੇਵਾ, ਸੁਖਚੈਨ ਸੇਖਾ ਖੁਰਦ, ਜੰਗੀਰ ਸਿੰਘ ਬੰਗਾ, ਬਲਵੀਰ ਸਿੰਘ ਰਖਰਾ, ਦਰਸ਼ਨ ਵੈਰੋਕੇ, ਅਮਰਜੀਤ ਸਿੰਘ, ਹਰਭਜਨ ਸਿੰਘ, ਸੁਖਦੇਵ ਸਿੰਘ ਬਰਾੜ, ਸੁਰਜੀਤ ਸਿੰਘ ਸਮੇਤ ਹੋਰ ਸ਼ਾਮਲ ਸਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ, FIR ਦਰਜ

ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਮਾੜੀ ਨੀਅਤ ਹੋਣ ਕਰ ਕੇ 25 ਸਤੰਬਰ ਤੋਂ ਪ੍ਰਧਾਨ ਮੰਤਰੀ ਦੇਸ਼ ਦੇ ਕਿਸਾਨਾਂ ਨੂੰ ਸੜਕਾਂ ’ਤੇ ਰੋਲਣ ’ਤੇ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੱਤਾ ਦੇ ਨਸ਼ੇ ’ਚ ਹੰਕਾਰ ਚੁੱਕੀ ਹੈ, ਜਿਸ ਕਰ ਕੇ ਉਨ੍ਹਾਂ ਨੇ ਮੁੱਠੀ ਭਰ ਘਰਾਣਿਆ ਨੂੰ ਕਿਸਾਨਾਂ ਦੀਆਂ ਜ਼ਾਇਦਾਦਾਂ ਲੁਟਾਉਣ ਲਈ ਤਿੰਨ ਕਾਲੇ ਕਾਨੂੰਨ ਦੇਸ਼ ’ਤੇ ਥੋਪੇ ਹਨ, ਪਰ ਸਰਕਾਰ ਲਈ ਅਤਿ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਦਾ ਕਿਸਾਨ ਆਪਣੇ ਘਰ-ਬਾਰ ਕੰਮ-ਕਾਰ ਛੱਡ ਕੇ ਕੜਕਦੀ ਠੰਡ ’ਚ ਸੜਕਾਂ ’ਤੇ ਰੁਲ ਰਿਹਾ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਦਰਸ਼ਨਕਾਰੀਆਂ ਵਲੋਂ ਸਿਆਸਤਦਾਨਾਂ ਦੇ ਘਰਾਂ ’ਚ ਜਬਰੀ ਦਾਖ਼ਲ ਹੋਣ ਦਾ ਲਿਆ ਗੰਭੀਰ ਨੋਟਿਸ  
 


Baljeet Kaur

Content Editor

Related News