ਬਾਦਲ ਦਲ ਨੂੰ ਝਟਕਾ, ਬਰਨਾਲਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਸ਼ਰਨਜੀਤ ਪੱਪੂ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ
Thursday, Aug 20, 2020 - 12:11 PM (IST)
ਬਰਨਾਲਾ (ਜ.ਬ.): ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਸਬਾ ਸ਼ਹਿਣਾ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਸ਼ਰਨਜੀਤ ਸਿੰਘ ਪੱਪੂ ਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਨਿਯੁਕਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖਾਂ ਦੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਸੀਕਰਨ ਹੋ ਗਿਆ ਹੈ।ਇਸ ਨੂੰ ਆਜ਼ਾਦ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸਿੱਖੀ ਅਸੂਲਾਂ ਅਤੇ ਸਿਧਾਂਤਾਂ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ: ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ 'ਮਾਂ', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ
ਬ੍ਰਹਮਪੁਰਾ ਨੇ ਕਿਹਾ ਗੁਰਸ਼ਰਨਜੀਤ ਸਿੰਘ ਪੱਪੂ ਸਾਬਕਾ ਸਰਪੰਚ ਇਸ ਇਲਾਕੇ ਦੇ ਮਜ਼ਬੂਤ ਲੀਡਰ ਹਨ ਜੋ ਲਗਭਗ 20 ਸਾਲ ਪਿੰਡ ਦੇ ਸਰਪੰਚ ਰਹੇ, 2 ਵਾਰ ਬਲਾਕ ਸੰਮਤੀ ਮੈਂਬਰ , ਮਾਰਟਗੇਜ ਬੈਂਕ ਦੇ ਡਾਇਰੈਕਟਰ ਭਦੌੜ ਮਾਰਕੀਟ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ ਦਾ ਪਰਿਵਾਰ ਟਕਸਾਲੀ ਹੈ, ਜਿਨ੍ਹਾਂ ਨੇ ਕਾਂਗਰਸੀ ਹਕੂਮਤ ਨੂੰ ਮਾਤ ਦੇ ਕੇ ਅਕਾਲੀ ਦਲ ਮਜ਼ਬੂਤ ਬਣਾਇਆ। ਉਨ੍ਹਾਂ ਦਾ ਬੇਟਾ ਹਰਜੀਤ ਸਿੰਘ 2008 'ਚ ਪਿੰਡ ਦਾ ਸਰਪੰਚ ਅਤੇ ਮਾਰਕੀਟ ਕਮੇਟੀ ਦਾ ਮੈਂਬਰ ਵੀ ਰਿਹਾ। ਪੱਪੂ ਸਰਪੰਚ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਅਹੁਦਿਆਂ 'ਤੇ ਤਾਇਨਾਤ ਰਹੇ। ਉਨ੍ਹਾਂ ਦੇ ਟਕਸਾਲੀ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਖੇਤਰ 'ਚ ਮਜ਼ਬੂਤ ਕੀਤਾ। ਇਸ ਪਰਿਵਾਰ ਦਾ ਇਕੋ-ਇਕ ਮਨੋਰਥ ਪੰਥ ਨੂੰ ਉੱਚਾ ਚੁੱਕਣਾ ਅਤੇ ਸਿੱਖ ਵਿਰੋਧੀਆਂ ਨੂੰ ਮਾਤ ਦੇਣੀ ਹੈ।ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਗੁਰਸ਼ਰਨਜੀਤ ਸਿੰਘ ਪੱਪੂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਜੋਂ ਕੀਤੀ ਗਈ ਨਿਯੁਕਤੀ ਪਾਰਟੀ ਨੂੰ ਮਾਲਵੇ 'ਚ ਮਜ਼ਬੂਤ ਕਰੇਗੀ ਅਤੇ ਵਿਰੋਧੀ ਧਿਰਾਂ ਨੂੰ ਇੱਥੋਂ ਖਦੇੜਿਆ ਜਾਵੇਗਾ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਪਾਏ ਗਏ ਖਰੜ ਦੇ ਡੀ.ਐੱਸ.ਪੀ. ਦੀ ਹਾਲਤ ਨਾਜ਼ੁਕ
ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਬੰਧੀ ਬੋਲਦਿਆਂ ਕਿਹਾ ਕਿ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਨਿਹੱਥੇ ਸਿੰਘਾਂ 'ਤੇ ਪੁਲਸ ਨੇ ਲਾਠੀਚਾਰਜ ਕਰਨ ਤੋਂ ਇਲਾਵਾ 2 ਸਿੱਖ ਗੱਭਰੂ ਗੋਲੀ ਨਾਲ ਭੁੰਨ ਦਿੱਤੇ। ਉਨ੍ਹਾਂ ਮੁਤਾਬਕ ਬੇਅਦਬੀਆਂ ਸਬੰਧੀ ਨਾ ਤੇ ਬਾਦਲ ਸਰਕਾਰ ਅਤੇ ਨਾ ਹੀ ਕੈਪਟਨ ਹਕੂਮਤ ਵਲੋਂ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਗਿਆ ਹੈ।ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕੇਂਦਰ ਸਰਕਾਰ ਤੁਰੰਤ ਕਰਵਾਏ ਤਾਂ ਜੋ ਇਸ ਮਹਾਨ ਸੰਸਥਾ ਨੂੰ ਇਕ ਪਰਿਵਾਰ ਤੋਂ ਮੁਕਤ ਕਰਵਾਇਆ ਜਾਵੇ।ਬ੍ਰਹਮਪੁਰਾ ਨੇ ਦਾਅਵੇ ਨਾਲ ਕਿਹਾ ਕਿ ਮਾਝੇ 'ਚ ਬਾਦਲਾਂ ਦੇ ਪੈਰ ਉੱਖੜ ਗਏ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਟਕਾਸਲੀ ਮਾਲਵੇ 'ਚ ਵੀ ਇੰਨਾ ਨੂੰ ਭਜਾਵੇਗਾ।
ਇਹ ਵੀ ਪੜ੍ਹੋ: ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨੇ ਚੁੱਕਿਆ ਖ਼ੌਫਨਾਕ ਕਦਮ