ਸਾਂਝ ਕੇਂਦਰ ’ਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ

12/01/2018 6:32:06 AM

ਪਟਿਆਲਾ, (ਬਲਜਿੰਦਰ)- ਡੀ. ਸੀ. ਪੀ. ਓ. ਸੌਰਭ ਜਿੰਦਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਸਾਂਝ ਕੇਂਦਰ ਲਾਹੌਰੀ ਗੇਟ ਵਿਖੇ ਇੰਚਾਰਜ ਏ. ਐੈੱਸ. ਆਈ. ਰੇਨੂ ਬਾਲਾ ਵੱਲੋਂ ਸਾਂਝ ਕੇਂਦਰ ਲਾਹੌਰੀ ਗੇਟ ਵਿਖੇ ਸਾਂਝ ਪ੍ਰਾਜੈਕਟ ਸਬੰਧੀ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪੌਦੇ ਲਾਏ ਗਏ। ਪਬਲਿਕ ਨੂੰ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸਾਂਝ ਕਮੇਟੀ ਮੈਂਬਰ ਆਸ਼ਾ ਕਿਰਨ, ਸੇਠੀ ਫਲੈਕਸ, ਹਰਪਾਲ ਸਿੰਘ, ਹਰਦੀਪ ਪਰਾਸ਼ਰ, ਸੁਰਿੰਦਰ ਕਾਂਸਲ, ਰਾਜਨ ਪੁਰੀ, ਰਾਕੇਸ਼ ਖੰਨਾ, ਜਸਪਾਲ ਸਿੰਘ, ਰਾਜੇਸ਼ ਕੁਮਾਰ ਬਿੱਲੂ, ਗੋਰਾ ਲਾਲ, ਆਦਿਤਿਆ ਅਤੇ ਸਾਂਝ ਸਟਾਫ ਵਿਚ ਗੁਰਦੀਪ ਸਿੰਘ, ਪਰਮਿੰਦਰ ਕੌਰ, ਜਸਜੀਤ ਕੌਰ ਅਤੇ ਡਿੰਪਲ ਰਾਣੀ ਸਮੇਤ ਬਾਕੀ ਇਲਾਕੇ ਦੇ ਪਤਵੰਤਿਅਾਂ ਨੇ ਵੀ ਹਿੱਸਾ ਲਿਆ। ਇਸ ਸਮੇਂ ਥਾਣਾ ਲਾਹੌਰੀ ਗੇਟ ਦੇ ਐੈੱਸ. ਐੈੱਚ. ਓ. ਜਾਨਪਾਲ ਸਿੰਘ ਵੀ ਪਹੁੰਚੇ ਹੋਏ ਸਨ। ਉਨ੍ਹਾਂ ਨੇ ਵੀ ਸਾਂਝ ਕੇਂਦਰ ਵਿਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ। 


Related News