ਲੁਧਿਆਣਾ 'ਚ 2 ਬੱਚੀਆਂ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼, ਲੋਕ ਦੌੜੇ ਆਉਂਦੇ ਦੇਖ ਦੋਸ਼ੀ ਦੇ ਛੁੱਟੇ ਪਸੀਨੇ

Monday, Oct 02, 2023 - 05:15 PM (IST)

ਲੁਧਿਆਣਾ 'ਚ 2 ਬੱਚੀਆਂ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼, ਲੋਕ ਦੌੜੇ ਆਉਂਦੇ ਦੇਖ ਦੋਸ਼ੀ ਦੇ ਛੁੱਟੇ ਪਸੀਨੇ

ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ 'ਚ ਇਕ ਵਿਅਕਤੀ ਵੱਲੋਂ 2 ਮਾਸੂਮ ਬੱਚੀਆਂ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ ਕੀਤੀ ਗਈ। ਬੱਚੀਆਂ ਦੇ ਰੌਲਾ ਪਾਉਣ ਤੋਂ ਬਾਅਦ ਦੋਸ਼ੀ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਗੁਆਂਢ 'ਚ ਰਹਿਣ ਵਾਲੀਆਂ 2 ਬੱਚੀਆਂ ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਬਿਠਾ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਸਰਹੱਦ ਪਾਰੋਂ ਆਉਣ ਵਾਲੇ 'ਡਰੋਨਾਂ' ਬਾਰੇ ਲਿਆ ਗਿਆ ਅਹਿਮ ਫ਼ੈਸਲਾ, ਜਾਰੀ ਹੋਏ ਹੁਕਮ

ਫਿਰ ਉਸ ਨੇ ਇਕ ਖ਼ਾਲੀ ਪਲਾਟ 'ਚ ਬੱਚੀਆਂ ਦੇ ਕੱਪੜੇ ਉਤਾਰ ਕੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਚੀਆਂ ਨੇ ਰੌਲਾ ਪਾ ਦਿੱਤਾ ਤਾਂ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਪਲਾਟ ਵੱਲ ਆਉਂਦਾ ਦੇਖ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਬੱਚੀਆਂ ਨੂੰ ਕਿਸੇ ਰਾਹਗੀਰ ਨੇ ਘਰ ਤੱਕ ਪਹੁੰਚਾਇਆ ਅਤੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਦੋਸ਼ੀ ਦੀ ਪਛਾਣ ਧੀਰਜ ਕੁਮਾਰ ਸ਼ਰਮਾ ਦੇ ਤੌਰ 'ਤੇ ਕੀਤੀ ਗਈ ਹੈ।

ਇਹ ਵੀ ਪੜ੍ਹੋ : PUNBUS ਤੇ PRTC ਮੁਲਾਜ਼ਮਾਂ ਨਾਲ ਜੁੜੀ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਆਇਆ ਇਹ ਫ਼ੈਸਲਾ

ਬੱਚੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਹੈ ਅਤੇ ਅਕਸਰ ਬੱਚੀਆਂ 'ਤੇ ਗੰਦੀ ਨਜ਼ਰ ਰੱਖਦਾ ਸੀ। ਦੋਸ਼ੀ ਮੁਹੱਲੇ ਦੇ ਦੂਜੇ ਬੱਚਿਆਂ ਨੂੰ ਵੀ ਖਾਣ ਦੀਆਂ ਚੀਜ਼ਾਂ ਦੇਣ ਦਾ ਲਾਲਚ ਦੇ ਕੇ ਗੰਦੀਆਂ ਹਰਕਤਾਂ ਕਰਦਾ ਹੈ। ਫਿਲਹਾਲ ਪੁਲਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। 
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News