58 ਸਾਲ ਦੀ ਉਮਰ ''ਚ ਨੌਜਵਾਨਾਂ ਵਰਗਾ ਜ਼ੋਰ, ਬਿਨਾਂ ਰੁਕੇ ਮਾਰਦੈ 500 ਡੰਡ-ਬੈਠਕਾਂ ਤੇ ਪੁਸ਼ਅੱਪ

Wednesday, Nov 15, 2023 - 08:18 PM (IST)

58 ਸਾਲ ਦੀ ਉਮਰ ''ਚ ਨੌਜਵਾਨਾਂ ਵਰਗਾ ਜ਼ੋਰ, ਬਿਨਾਂ ਰੁਕੇ ਮਾਰਦੈ 500 ਡੰਡ-ਬੈਠਕਾਂ ਤੇ ਪੁਸ਼ਅੱਪ

ਮੋਗਾ (ਕਸ਼ਿਸ਼) - ਅੱਜ-ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਲੋਕ ਮੰਨਦੇ ਹਨ ਕਿ 40 ਸਾਲ ਦੀ ਉਮਰ ਤੋਂ ਬਾਅਦ ਵਿਅਕਤੀ ਬੁਢਾਪੇ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਜਾਣੂ ਕਰਵਾਵਾਂਗੇ ਜਿਸ ਦੀ ਉਮਰ 58 ਸਾਲ ਤੋਂ ਉੱਪਰ ਹੈ ਪਰ ਜੋਸ਼ ਇੰਨਾ ਜ਼ਿਆਦਾ ਹੈ ਕਿ ਤੁਸੀਂ ਉਸਨੂੰ ਦੇਖ ਕੇ ਹੈਰਾਨ ਹੋ ਜਾਓਗੇ। ਕੀ ਤੁਸੀਂ ਸੋਚ ਸਕਦੇ ਹੋ ਕਿ ਇਸ ਉਮਰ ਵਿੱਚ ਕੋਈ ਇੱਕ ਘੰਟੇ ਵਿੱਚ 500 ਤੋਂ ਵੱਧ ਡੰਡ-ਬੈਠਕਾਂ ਤੇ ਪੁਸ਼-ਅੱਪ ਕਰ ਸਕਦਾ ਹੈ।ਅਤੇ 12 ਘੰਟਿਆਂ ਵਿੱਚ 5 ਹਜ਼ਾਰ ਦੇ ਕਰੀਬ ? ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਵੋਗੇ ਕਿ ਉਹ ਆਦਮੀ ਹੈ ਜਾਂ ਮਸ਼ੀਨ ਅਤੇ ਉਸਦੀ ਸਿਹਤ ਅਤੇ ਜੋਸ਼ ਦੇਖ ਕੇ ਤੁਸੀਂ ਵੀ ਕਹੋਗੇ ਵਾਹ ਕਿਆ ਬਾਤ ਹੈ।

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਖੋਹੀ ਨਕਦੀ ਤੇ 3 ਮੋਬਾਇਲ ਫ਼ੋਨ


ਮੋਗਾ ਦੇ ਚੜਿੱਕ (ਹਾਲ ਅਬਾਦ ਜਗਰਾਓਂ) ਦੇ ਵਸਨੀਕ ਹਰਭਗਵਾਨ ਸਿੰਘ ਦੀ ਉਮਰ 58 ਸਾਲ ਹੈ ਅਤੇ ਜਦੋਂ ਉਹ ਮੈਦਾਨ ਵਿੱਚ ਉੱਤਰਦਾ ਹੈ ਤਾਂ ਉਹ ਵੱਡੇ-ਵੱਡੇ ਲੋਕਾਂ ਦੇ ਪਸੀਨੇ ਛੁਡਵਾ ਦਿੰਦਾ ਹੈ। ਉਸ ਵਰਗਾ ਜਜ਼ਬਾ ਅਤੇ ਜੋਸ਼ ਕਿਸੇ ਵਿੱਚ ਨਹੀਂ ਹੈ। ਹਰਭਗਵਾਨ ਸਿੰਘ ਇੱਕ ਘੰਟੇ ਵਿੱਚ 500 ਤੋਂ ਵੱਧ ਡੰਡ-ਬੈਠਕਾਂ ਤੇ ਪੁਸ਼ਅੱਪ ਕਰ ਲੈਂਦਾ ਹੈ ਅਤੇ 12 ਘੰਟਿਆਂ ਵਿੱਚ 5 ਹਜ਼ਾਰ ਤੋਂ ਵੱਧ ਪੁਸ਼ਅੱਪ ਕਰ ਸਕਦੇ ਹਨ। ਪਰ ਉਹ ਕਹਿੰਦਾ ਹੈ ਕਿ ਇਸ ਵਾਰ ਉਹ 10 ਹਜ਼ਾਰ ਡੰਡ ਬੈਠਕਾਂ ਤੇ ਪੁਸ਼ਅੱਪ ਵੀ ਮਾਰੇਗਾ। ਆਓ ਅਸੀਂ ਤੁਹਾਨੂੰ 58 ਸਾਲਾ ਹਰਭਗਵਨ ਨਾਲ ਮਿਲਾਉਂਦੇ ਹਾਂ-

ਹਰਭਗਵਾਨ ਆਪਣੇ ਦੋਵੇਂ ਹੱਥਾਂ 'ਤੇ ਪਿੱਛੇ ਮੁੜਕੇ ਚੱਲ ਸਕਦੇ ਹਨ, ਜੋ 20 ਸਾਲ ਦਾ ਨੌਜਵਾਨ ਵੀ ਨਹੀਂ ਕਰ ਸਕਦਾ।  ਹਰਭਗਵਾਨ ਨੇ 200 ਡੰਡ ਬੈਠਕਾਂ ਪੁਸ਼ਅੱਪ ਕੀਤੇ ਅਤੇ ਲਗਾਤਾਰ ਗਿਣਤੀ ਕਰਨ 'ਤੇ ਉਹ 800 ਤੋਂ ਵੱਧ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਅਤੇ ਉਨ੍ਹਾਂ ਨੂੰ ਗਰਾਉਂਡ ਨਾਲ ਜੁੜਨ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ 38 ਸਾਲ ਦੀ ਉਮਰ 'ਚ ਨੌਜਵਾਨਾਂ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਕੋਚਿੰਗ ਦੇਣ ਤੋਂ ਪਹਿਲਾਂ ਉਹ ਖੁਦ ਨੌਜਵਾਨਾਂ ਨੂੰ ਦਿਖਾਉਂਦੇ ਹਨ ਕਿ ਉਹ ਕੀ ਕਰ ਸਕਦੇ ਹਨ ਜਿਸ ਨਾਲ ਨੌਜਵਾਨਾਂ ਨੂੰ ਕਾਫੀ ਪ੍ਰੇਰਨਾ ਮਿਲਦੀ ਹੈ ਅਤੇ ਉਨ੍ਹਾਂ ਦਾ ਧਿਆਨ ਖੇਡਾ ਵੱਲ ਵੀ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਡੰਡ ਬੈਠਕਾਂ 500 ਦੇ ਕਰੀਬ ਮਾਰਨੀਆਂ ਹੋਣ ਤਾਂ ਉਹ ਇੱਕ ਘੰਟੇ ਵਿੱਚ ਮਾਰ ਲੈਂਦੇ ਹਨ ਅਤੇ ਜੇਕਰ 5 ਹਜ਼ਾਰ ਤੋਂ ਵੱਧ ਨੂੰ ਮਾਰਨਾ ਹੋਵੇ ਤਾਂ ਧੀਮੀ ਰਫ਼ਤਾਰ ਨਾਲ ਮਾਰੀਆਂ ਜਾਂਦੀਆਂ ਹਨ, ਜਿਸ ਵਿੱਚ ਕਰੀਬ 12 ਘੰਟੇ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ : ਡੁੱਬ ਰਹੇ ਕੁੱਤੇ ਨੂੰ ਬਚਾਉਣ ਨਹਿਰ 'ਚ ਉਤਰੇ ਨੌਜਵਾਨ, ਪਾਣੀ ਦੇ ਤੇਜ਼ ਵਹਾਅ 'ਚ ਖ਼ੁਦ ਰੁੜ੍ਹੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News