ਸ਼ਰਾਬ ਲਈ ਗਿਲਾਸ ਮੰਗਿਆ, ਮਨ੍ਹਾ ਕਰਨ ’ਤੇ ਪਰਿਵਾਰ ’ਤੇ ਕੀਤਾ ਹਮਲਾ

Thursday, Jul 07, 2022 - 04:51 PM (IST)

ਸ਼ਰਾਬ ਲਈ ਗਿਲਾਸ ਮੰਗਿਆ, ਮਨ੍ਹਾ ਕਰਨ ’ਤੇ ਪਰਿਵਾਰ ’ਤੇ ਕੀਤਾ ਹਮਲਾ

ਖਰੜ (ਰਣਬੀਰ)- ਲਾਂਡਰਾਂ ਰੋਡ ’ਤੇ ਕੁਝ ਲੋਕਾਂ ਨੇ ਇਕ ਪਰਿਵਾਰ ’ਤੇ ਹਮਲਾ ਕਰਕੇ 3 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਓਮਕਾਰ ਕਸ਼ਯਪ ਨੇ ਦੱਸਿਆ ਕਿ ਉਹ ਆਨੰਦ ਨਗਰ ਵਿਚ ਪਰਿਵਾਰ ਦੇ ਨਾਲ ਰਹਿੰਦਾ ਹੈ ਅਤੇ ਖਰੜ ਵਿਚ ਸਬਜ਼ੀ ਦੀ ਰੇਹੜੀ ਲਾਉਂਦਾ ਹੈ।

ਬੀਤੇ ਦਿਨੀਂ ਰਾਤ 11 ਵਜੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਕਿ ਰਸਤੇ ਵਿਚ ਫੁੱਫੜ ਦੇ ਲੜਕੇ ਅਜੀਤ ਨੂੰ ਫ਼ੋਨ ਕਰਕੇ ਕੁਝ ਕੰਮ ਲਈ ਬੁਲਾਇਆ। ਇਸੇ ਦੌਰਾਨ ਉਸ ਨੇ ਝਗੜਾ ਹੋਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਲਾਂਡਰਾਂ ਰੋਡ ’ਤੇ ਸਥਿਤ ਫੁੱਫੜ ਦੇ ਘਰ ਕੋਲ ਪਹੁੰਚ ਗਿਆ। ਉਥੇ ਵੇਖਿਆ ਕਿ ਕੁਝ ਲੋਕ ਉਸ ਦੇ ਫੁੱਫੜ ਨੂੰ ਘੇਰ ਕੇ ਖੜ੍ਹੇ ਸਨ। ਇਸੇ ਦੌਰਾਲ ਮੁਲਜ਼ਮਾਂ ਨੇ ਕੁੱਟਮਾਰ ਕਰਕੇ ਪ੍ਰੇਮ ਸਿੰਘ ਅਤੇ ਅਜੀਤ ਨੂੰ ਜ਼ਖ਼ਮੀ ਕਰ ਦਿੱਤਾ।

ਝਗੜੇ ਦਾ ਕਾਰਨ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੇ ਫੁੱਫੜ ਤੋਂ ਸ਼ਰਾਬ ਪੀਣ ਲਈ ਗਿਲਾਸ ਮੰਗਿਆ ਸੀ। ਫੁੱਫੜ ਨੇ ਮਨ੍ਹਾ ਕਰ ਦਿੱਤਾ ਅਤੇ ਮੁਲਜ਼ਮਾਂ ਨੇ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਹਰੀ ਸਿੰਘ, ਪਾਨ ਸਿੰਘ ਨੰਨੇ ਅਤੇ ਪਾਨ ਸਿੰਘ ਦੀ ਪਤਨੀ ਸਮੇਤ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

shivani attri

Content Editor

Related News