ਅਸ਼ਵਨੀ ਸ਼ਰਮਾ ਨੇ ਸਾਂਭਿਆ ਕਾਰਜਭਾਰ, ਸੁਨੀਲ ਜਾਖੜ ਸਣੇ ਕਈ ਆਗੂ ਰਹੇ ਮੌਜੂਦ (ਵੀਡੀਓ)
Sunday, Jul 13, 2025 - 01:37 PM (IST)

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਰਸਮੀਂ ਤੌਰ 'ਤੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਚੰਡੀਗੜ੍ਹ ਵਿਖੇ ਕੀਤੇ ਗਏ ਸਮਾਗਮ ਦੌਰਾਨ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਆਗੂ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਅਸ਼ਵਨੀ ਸ਼ਰਮਾ ਨੂੰ 7 ਜੁਲਾਈ ਨੂੰ ਸੂਬੇ ਦੇ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਪਠਾਨਕੋਟ ਤੋਂ ਵਿਧਾਇਕ ਹਨ ਅਤੇ ਪਹਿਲਾਂ 2 ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੂੰ ਉਮੀਦ ਹੈ ਕਿ ਅਸ਼ਵਨੀ ਸ਼ਰਮਾ ਦਾ ਤਜੁਰਬਾ ਭਾਜਪਾ ਨੂੰ ਪੰਜਾਬ 'ਚ ਇਕ ਨਵਾਂ ਸਿਆਸੀ ਸੁਤੰਲਨ ਬਣਾਉਣ 'ਚ ਮਦਦ ਕਰੇਗਾ।