ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ

Saturday, Aug 17, 2019 - 02:13 AM (IST)

ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ

ਲੁਧਿਆਣਾ (ਗੌਤਮ)- ਸੀ. ਆਰ. ਏ. ਟੂ ਦੀ ਪੁਲਸ ਨੇ ਗਊਸ਼ਾਲਾ ਦੇ ਨੇੜੇ ਟੀ ਪੁਆਇੰਟ 'ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ 'ਤੇ ਜਾ ਰਹੇ ਦੋ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਖਿਲਾਫ ਥਾਣਾ ਟਿੱਬਾ ਵਿਚ ਆਰਮ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਬਹਾਦਰ ਕੇ ਰੋਡ ਦਾ ਰਹਿਣ ਵਾਲਾ ਵਿਜੇ ਕੁਮਾਰ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਨਾਕੇ ਦੌਰਾਨ ਸ਼ੱਕ ਦੇ ਆਧਾਰ 'ਤੇ ਰੋਕ ਦੋਸ਼ੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਨਾਜਾਇਜ਼ ਦੇਸੀ ਪਿਸਤੋਲ ਬਰਾਮਦ ਕੀਤਾ। ਦੋਸ਼ੀ ਨੇ ਸ਼ੁਰੂਆਤੀ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਰਾਜਪੁਰਾ ਦੇ ਕਿਸੇ ਨੌਜਵਾਨ ਤੋਂ ਨਾਜਾਇਜ਼ ਪਿਸਤੌਲ ਲੈ ਕੇ ਆਇਆ ਸੀ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ।


author

Karan Kumar

Content Editor

Related News