ਪ੍ਰਵਾਸੀ ਮਜ਼ਦੂਰਾਂ ਦੇ ਘਰੋਂ ਖੇਡਣ ਗਏ 2  ਜਵਾਕ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Sunday, Jun 07, 2026 - 01:46 PM (IST)

ਪ੍ਰਵਾਸੀ ਮਜ਼ਦੂਰਾਂ ਦੇ ਘਰੋਂ ਖੇਡਣ ਗਏ 2  ਜਵਾਕ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ ਖੇਤਰ ਦੇ ਪਿੰਡ ਆਜ਼ਮਪੁਰ ਵਿਖੇ ਵੀਰਵਾਰ ਵਾਲੇ ਦਿਨ ਤੋਂ ਘਰੋਂ ਖੇਡਣ ਲਈ ਨਿਕਲੇ ਦੋ ਪ੍ਰਵਾਸੀ ਮਜ਼ਦੂਰਾਂ ਦੇ 2 ਮਸੂਮ ਬੱਚਿਆਂ ਦੀ ਦੂਜੇ ਦਿਨ ਵੀ ਕੋਈ ਉੱਘ ਸੁੱਘ ਨਾ ਲੱਗਣ ’ਤੇ ਸਥਾਨਕ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਜਦਕਿ ਦੂਜੀ ਪਾਸੇ ਬੱਚਿਆਂ ਦੇ ਮਾਪੇ ਆਪਣੇ ਮਾਸੂਮਾਂ ਦੇ ਲਾਪਤਾ ਹੋਣ ਕਾਰਨ ਬੇਹਾਲ ਹਨ।

ਸਥਾਨਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਭੁਪਿੰਦਰ ਸ਼ਰਮਾ ਪੁੱਤਰ ਸੁਦਰ ਸ਼ਰਮਾ ਵਾਸੀ ਪਿੰਡ ਪਾਰਬੇਲੀ, ਜ਼ਿਲ੍ਹਾ ਕਠਿਆਰ (ਬਿਹਾਰ) ਹਾਲ ਵਾਸੀ ਪਿੰਡ ਅਜਾਮਪੁਰ ਅਤੇ ਸੋਤੀ ਸ਼ਰਮਾ ਪੁੱਤਰ ਮੋਹਨ ਲਾਲ ਸ਼ਰਮਾ ਵਾਸੀ ਪਿੰਡ ਪਾਰਬੇਲੀ, ਜ਼ਿਲ੍ਹਾ ਕਠਿਆਰ ਜੋ ਆਪ ਪੱਚਰ ਰਿਸ਼ਤੇਦਾਰ ਹੋਣ ’ਤੇ ਸਮੇਤ ਪਰਿਵਾਰ ਕਰੀਬ 3 ਸਾਲ ਤੋ ਪਿੰਡ ਆਜਮਪੁਰ ਵਿਖੇ ਰਹਿ ਰਹੇ ਹਨ।

PunjabKesari

ਇਹ ਵੀ ਪੜ੍ਹੋ: ਫਗਵਾੜਾ 'ਚ ਵੱਡਾ ਹਾਦਸਾ! ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਦਰੜਿਆ, ਭਿਆਨਕ ਬਣੇ ਹਾਲਾਤ

ਉਸ ਨੇ ਸ਼ਿਕਾਇਤ ’ਚ ਅੱਗੇ ਦੱਸਿਆ ਕਿ ਉਸ ਦਾ ਲੜਕਾ ਰਾਤੇਸ਼ ਕੁਮਾਰ ਜਿਸ ਦੀ ਉਮਰ 12 ਸਾਲ ਹੈ ਅਤੇ ਸੋਤੀ ਸ਼ਰਮਾ ਦਾ ਲੜਕਾ ਸੋਨੂੰ ਜਿਸ ਦੀ ਉਮਰ 10 ਸਾਲ ਹੈ ਅਤੇ ਜੋ ਤੀਜੀ ਕਾਲਸ ਵਿਚ ਪਿੰਡ ਆਜਮਪੁਰ ਵਿਖੇ ਪੜ੍ਹਦਾ ਹੈ, ਦੋਵੇਂ 4 ਜੂਨ ਨੂੰ ਦੁਪਹਿਰ ਕਰੀਬ 2 ਵਜੇ ਘਰੋਂ ਖੇਡਣ ਲਈ ਗਏ ਸਨ, ਜੋ ਵਾਪਸ ਨਹੀ ਪਰਤੇ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ ਨਵੀਆਂ ਤਾਇਨਾਤੀਆਂ

ਦੋਵੇਂ ਪਰਿਵਾਰਾਂ ਵੱਲੋਂ ਬੱਚਿਆਂ ਦੀ ਹਰ ਤਰਫ਼ ਭਾਲ ਕੀਤੀ ਗਈ ਜੋ ਕਿਧਰੇ ਵੀ ਨਹੀਂ ਮਿਲੇ। ਮਾਪਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਉਨ੍ਹਾਂ ਦੇ ਦੋਵੇਂ ਬੱਚਿਆ ਨੂੰ ਕਿਸੇ ਵਿਅਕਤੀ/ਵਿਅਕਤੀਆਂ ਵੱਲੋਂ ਲੁੱਕਾ-ਛੁੱਪਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਾਨੂੰਨੀ ਕਾਰਵਾਈ ਕਰ ਕੇ ਬੱਚਿਆਂ ਦੀ ਭਾਲ ਕਰਨ ਦੀ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ। ਇਸ ਸਬੰਧੀ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਏ. ਐੱਸ. ਆਈ. ਪ੍ਰਦੀਪ ਸ਼ਰਮਾ ਨੇ ਗੱਲਬਾਤ ਕਰਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਪਿਆਂ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਬੱਚਿਆਂ ਦੀ ਤੇਜ਼ੀ ਨਾਲ ਭਾਲ ਆਰੰਭ ਕਰ ਦਿੱਤੀ ਗਈ।

ਇਹ ਵੀ ਪੜ੍ਹੋ: Punjab: ਖੇਤਾਂ 'ਚ ਪਾਣੀ ਲਾਉਣ ਗਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News