ਜੀਤਾ ਮੌੜ ਦੇ ਪ੍ਰਾਪਰਟੀ ਕਾਰੋਬਾਰ ’ਚ ਪੈਸੇ ਲਾਉਣ ਵਾਲੇ ਨਸ਼ਾ ਸਮੱਗਲਰਾਂ ਦੀ ਕੀਤੀ ਜਾ ਰਹੀ ਜਾਂਚ

Wednesday, Feb 16, 2022 - 01:04 PM (IST)

ਜੀਤਾ ਮੌੜ ਦੇ ਪ੍ਰਾਪਰਟੀ ਕਾਰੋਬਾਰ ’ਚ ਪੈਸੇ ਲਾਉਣ ਵਾਲੇ ਨਸ਼ਾ ਸਮੱਗਲਰਾਂ ਦੀ ਕੀਤੀ ਜਾ ਰਹੀ ਜਾਂਚ

ਲੁਧਿਆਣਾ (ਅਨਿਲ) : ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲੇ ’ਚ ਐੱਸ. ਟੀ. ਐੱਫ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰ ਸਾਬਕਾ ਕਬੱਡੀ ਖਿਡਾਰੀ ਅਤੇ ਕਾਲੋਨਾਈਜ਼ਰ ਰਣਜੀਤ ਸਿੰਘ ਉਰਫ ਜੀਤਾ ਮੌੜ, ਸਾਬਕਾ ਏ. ਸੀ. ਪੀ. ਬਿਮਲਕਾਂਤ ਅਤੇ ਏ. ਐੱਸ. ਆਈ. ਮਨੀਸ਼ ਕੁਮਾਰ ਤੋਂ ਸੋਮਵਾਰ ਨੂੰ ਐੱਸ. ਟੀ. ਐੱਫ. ਦੇ ਚੀਫ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਵੱਲੋਂ ਪੁੱਛਗਿੱਛ ਕੀਤੀ ਗਈ। ਇਸ  ਤੋਂ ਬਾਅਦ ਅੱਜ ਮੰਗਲਵਾਰ ਨੂੰ ਐੱਸ. ਟੀ. ਐੱਫ. ਟੀਮ ਨੇ ਰਣਜੀਤ ਸਿੰਘ ਜੀਤਾ ਮੌੜ ਅਤੇ ਏ. ਐੱਸ. ਆਈ. ਮੁਨੀਸ਼ ਕੁਮਾਰ ਦੇ ਘਰ ਜਾ ਕੇ ਫਿਰ ਛਾਣਬੀਨ ਕੀਤੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੇਜਰੀਵਾਲ ’ਤੇ ਸਾਧੇ ਨਿਸ਼ਾਨੇ, ਪੰਜਾਬੀਆਂ ਲਈ ਕੀਤੇ ਖ਼ਾਸ ਐਲਾਨ

ਇਸ ਦੌਰਾਨ ਜੀਤਾ ਮੌੜ ਦੇ ਘਰ ਕਾਲਾ ਸੰਘਿਆ ਅਤੇ ਮਨੀਸ਼ ਦੇ ਘਰ ਨਕੋਦਰ ਰੋਡ ’ਤੇ ਉੱਗੀ ਤੋਂ ਲੈਪਟਾਪ ਪੈਨ ਡਰਾਈਵ ਬਰਾਮਦ ਕੀਤੇ ਗਏ, ਜਿਸ ਤੋਂ ਐੱਸ. ਟੀ. ਐੱਫ. ਇਹ ਪਤਾ ਲਗਾਵੇਗੀ ਕਿ ਜੀਤਾ ਮੌੜ ਦੇ ਪ੍ਰਾਪਰਟੀ ਕਾਰੋਬਾਰ ’ਚ ਕਿਸ-ਕਿਸ ਨਸ਼ਾ ਸਮੱਗਲਰ ਨੇ ਪੈਸੇ ਲਗਾਏ ਹੋਏ ਹਨ। ਅੱਜ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਅਤੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨੋਂ ਨਸ਼ਾ ਸਮੱਗਲਰਾਂ ਦਾ ਪੁਲਸ ਰਿਮਾਂਡ 6 ਦਿਨ ਲਈ ਸੀ ਅਤੇ ਬੁੱਧਵਾਰ ਨੂੰ ਇਹ ਪੁਲਸ ਰਿਮਾਂਡ ਖਤਮ ਹੋ ਜਾਵੇਗਾ, ਜਿਸ ਤੋਂ ਬਾਅਦ ਬੁੱਧਵਾਰ ਨੂੰ ਫਿਰ ਕਪੂਰਥਲਾ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News