ਨਾਬਾਲਗ ਵਿਦਿਆਰਥਣ ਨਾਲ ਬਜ਼ੁਰਗ ਨੇ ਕੀਤਾ ਜਬਰ-ਜ਼ਨਾਹ, ਗ੍ਰਿਫਤਾਰ

Monday, Oct 08, 2018 - 06:25 AM (IST)

ਨਾਬਾਲਗ ਵਿਦਿਆਰਥਣ ਨਾਲ ਬਜ਼ੁਰਗ ਨੇ ਕੀਤਾ ਜਬਰ-ਜ਼ਨਾਹ, ਗ੍ਰਿਫਤਾਰ

ਡੇਰਾਬੱਸੀ, (ਗੁਰਪ੍ਰੀਤ)- ਨੇੜਲੇ ਇਕ ਪਿੰਡ ਵਿਚ ਨਾਬਾਲਗ ਵਿਦਿਆਰਥਣ ਨਾਲ ਪਿੰਡ ਦੇ ਇਕ ਬਜ਼ੁਰਗ ਨੇ ਜਬਰ-ਜ਼ਨਾਹ ਕੀਤਾ। ਉਧਰ ਪੀੜਤ ਪਰਿਵਾਰ ਨੇ ਪੁਲਸ ’ਤੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਾਇਆ ਹੈ। 14 ਸਾਲਾ ਲੜਕੀ ਦੀ ਮਾਂ ਨੇ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ 2 ਸਤੰਬਰ ਨੂੰ ਅਵਤਾਰ ਸਿੰਘ ਉਸ ਦੀ ਲੜਕੀ ਨੂੰ ਕਮਰੇ ਵਿਚ ਲੈ ਗਿਆ ਤੇ ਉਸ ਨਾਲ ਜਬਰ-ਜ਼ਨਾਹ  ਕੀਤਾ। ਲੜਕੀ ਵਲੋਂ ਵਿਰੋਧ ਕਰਨ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਲੜਕੀ ਡਰ ਗਈ ਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਕੁਝ ਨਹੀਂ ਦੱਸਿਆ।
 ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਸ ਦੀ ਲੜਕੀ ਦੀ ਤਬੀਅਤ ਖਰਾਬ ਹੋਣ ’ਤੇ ਸੱਚਾਈ ਸਾਹਮਣੇ ਆਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਵਲੋਂ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਮੀਡੀਆ ਦੇ ਧਿਆਨ ਵਿਚ ਲਿਆਂਦਾ ਤੇ ਉਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ। ਪਰਿਵਾਰ ਨੇ ਕਿਹਾ ਕਿ ਥਾਣਾ ਮੁਖੀ ਨੇ ਜਾਣਬੁੱਝ ਕੇ ਮਾਮਲਾ ਦਰਜ ਕਰਨ ਵਿਚ ਦੇਰੀ ਕੀਤੀ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।


Related News