ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਵੱਲੋਂ ਸਰਕਾਰੀ ਖਜ਼ਾਨੇ ''ਚ ਹਰ ਸਾਲ ਇਕ ਲੱਖ ਰੁਪਏ ਦੇਣ ਦਾ ਐਲਾਨ

04/16/2022 12:50:42 AM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਸਿਰ ਚੜ੍ਹੇ ਕਰੋੜਾਂ ਰੁਪਏ ਦੇ ਕਰਜ਼ੇ ਨੂੰ ਉਤਾਰਨ ਲਈ ਪੰਜਾਬ ਅੰਦਰ ਇਕ ਪੁਲਸ ਮੁਲਾਜ਼ਮ ਵੱਲੋਂ ਆਪਣੀ ਤਨਖਾਹ 'ਚੋਂ ਹਰ ਸਾਲ ਦੋ ਹਜ਼ਾਰ ਰੁਪਏ ਹਰ ਮਹੀਨੇ ਸਰਕਾਰ ਨੂੰ ਦੇਣ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ ਦਾ ਖਜ਼ਾਨਾ ਭਰਨ ਲਈ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਨੇ ਨਿਵੇਕਲੀ ਪਹਿਲ ਕੀਤੀ ਹੈ। ਹਲਕਾ ਲਹਿਰਾਗਾਗਾ ਦੇ ਪਿੰਡ ਰਾਏਧਰਾਣਾ ਦੇ ਨੌਜਵਾਨ ਅਤੇ ਅਗਾਂਹਵਧੂ ਕਿਸਾਨ ਮਨੀ ਕਲੇਰ ਨੇ ਨਿਵੇਕਲੀ ਪਹਿਲ ਕਰਦਿਆਂ ਹਰੇਕ ਸਾਲ ਭਗਵੰਤ ਮਾਨ ਦੀ ਸਰਕਾਰ ਦੇ ਖਜ਼ਾਨੇ 'ਚ ਇਕ ਲੱਖ ਰੁਪਏ ਪਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਇਹ ਕੰਮ ਕਰਨ ਤਾਂ ਕਿ ਪੰਜਾਬ ਦਾ ਖਜ਼ਾਨਾ ਅਤੇ ਸਰਕਾਰ ਕਰਜ਼ਾ ਮੁਕਤ ਹੋ ਜਾਵੇ।

ਇਹ ਵੀ ਪੜ੍ਹੋ : ਬਸਤੀ ਦਾਨਿਸ਼ਮੰਦਾਂ ’ਚ ਦੇਹ ਵਪਾਰ ਦੇ ਅੱਡੇ ਨੂੰ ਲੋਕਾਂ ਨੇ ਘੇਰਿਆ, ਪੁਲਸ ਪਹੁੰਚੀ

ਨੌਜਵਾਨ ਮਨੀ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 70 ਸਾਲ ਤੱਕ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਜਾਂਦੀ ਰਹੀ ਹੈ ਪਰ ਸਭ ਨੇ ਖ਼ਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ। ਜਿਸ ਕਰਕੇ ਪੰਜਾਬ ਸਿਰ ਤਿੰਨ ਲੱਖ ਕਰੋੜ ਦੇ ਕਰੀਬ ਕਰਜ਼ਾ ਹੈ, ਪਰ ਹੁਣ ਲੋਕਾਂ ਨੇ ਬਦਲ ਲਿਆਂਦਾ ਹੈ। ਪੰਜਾਬ ਦੇ ਲੋਕਾਂ ਨੂੰ ਆਸ ਹੈ ਕਿ ਭਗਵੰਤ ਮਾਨ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੋਏ ਪੰਜਾਬ ਨੂੰ ਜ਼ਰੂਰ ਕਰਜ਼ੇ ਦੀ ਦਲਦਲ ਚੋਂ ਕੱਢੇਗੀ।

ਇਹ ਵੀ ਪੜ੍ਹੋ : UK ਦੇ MP ਤਨਮਨਜੀਤ ਸਿੰਘ ਢੇਸੀ ਨੇ NRI ਮੁੱਦਿਆਂ ’ਤੇ ਚਰਚਾ ਲਈ CM ਮਾਨ ਨਾਲ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ ਹਰੇਕ ਸਾਲ ਪਿੰਡਾਂ 'ਚ ਭੰਡਾਰੇ ਲਈ ਲੱਖਾਂ ਰੁਪਏ ਇਕੱਠੇ ਕਰਦੇ ਹਾਂ, ਪਰ ਜੇਕਰ ਇਹ ਪੈਸੇ ਸਰਕਾਰੀ ਖਜ਼ਾਨੇ 'ਚ ਪਾਏ ਜਾਣ ਤਾਂ ਸਰਕਾਰ ਕਰਜ਼ਾ ਰਹਿਤ ਹੋ ਸਕਦੀ ਹੈ। ਜਦੋਂ ਸਰਕਾਰ ਆਪਣੇ ਲਈ ਸਭ ਕੁਝ ਕਰਦੀ ਹੈ ਤਾਂ ਆਪਾਂ ਨੂੰ ਵੀ ਖ਼ਜ਼ਾਨਾ ਭਰਨ 'ਚ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਰਕਾਰ ਕਿਸਾਨਾਂ ਨੂੰ ਜ਼ਰੂਰ ਹੀ ਫਸਲੀ ਚੱਕਰਵਿਊ 'ਚੋਂ ਕੱਢੇਗੀ ਜਾਂ ਐੱਮ.ਐੱਸ.ਪੀ. ਕਨੂੰਨ ਲਾਗੂ ਕਰਵਾਏਗੀ। ਜ਼ਿਕਰਯੋਗ ਹੈ ਕਿ ਮਨੀ ਕਲੇਰ ਪਹਿਲਾਂ ਵੀ ਵੱਖ-ਵੱਖ ਸਮਾਜ ਸੇਵੀ ਕਾਰਜਾਂ 'ਚ ਵਧ ਚੜ੍ਹ ਕੇ ਯੋਗਦਾਨ ਪਾਉਂਦਾ ਹੈ ਅਤੇ ਮਨੀ ਕਲੇਰ ਵੱਲੋਂ ਹੁਣ ਲਏ ਗਏ ਇਸ ਫ਼ੈਸਲੇ ਦੀ ਵੀ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿਹਤ ਮੰਤਰੀ ਸਿੰਗਲਾ ਦਾ ਐਲਾਨ, 18 ਅਪ੍ਰੈਲ ਤੋਂ ਸੂਬੇ 'ਚ ਲੱਗਣਗੇ ਸਿਹਤ ਮੇਲੇ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News