ਕਰਿਆਨੇ ਦੀ ਆਡ਼ ’ਚ ਕਰਦਾ ਸੀ ਸ਼ਰਾਬ ਦੀ ਸਮੱਗਲਿੰਗ, ਕਾਬੂ

01/18/2020 11:27:53 PM

ਸਾਹਨੇਵਾਲ/ਕੁਹਾਡ਼ਾ, (ਜਗਰੂਪ)- ਥਾਣਾ ਕੂੰਮਕਲਾਂ ਦੀ ਪੁਲਸ ਨੇ ਕਰਿਆਨੇ ਦੀ ਦੁਕਾਨ ਦੀ ਆਡ਼ ’ਚ ਸ਼ਰਾਬ ਦੀ ਨਾਜਾਇਜ਼ ਤੌਰ ’ਤੇ ਸਮੱਗਲਿੰਗ ਕਰਨ ਵਾਲੇ ਇਕ ਸ਼ਰਾਬ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਖਿਲਾਫ ਪੁਲਸ ਨੇ ਐਕਸਾਈਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਹੌਲਦਾਰ ਜਸਵਿੰਦਰ ਸਿੰਘ ਦੀ ਪੁਲਸ ਟੀਮ ਨੇ ਆਬਕਾਰੀ ਇੰਸਪੈਕਟਰ ਵਜਿੰਦਰ ਸਿੰਘ ਵਲੋਂ ਦਿੱਤੀ ਗਈ ਸੂਚਨਾ ਦੇ ਬਾਅਦ ਇੰਦਰਜੀਤ ਕੁਮਾਰ ਪੁੱਤਰ ਜੋਤੀ ਰਾਮ ਵਾਸੀ ਪਿੰਡ ਲੱਖੋਵਾਲ, ਲੁਧਿਆਣਾ ਨੂੰ ਕਰਿਆਨੇ ਦੀ ਦੁਕਾਨ ਦੀ ਆਡ਼ ’ਚ ਸ਼ਰਾਬ ਦੀ ਨਾਜਾਇਜ਼ ਤੌਰ ’ਤੇ ਸਮੱਗਲਿੰਗ ਕਰਨ ਦੇ ਦੋਸ਼ਾਂ ਹੇਠ ਨਾਮਜ਼ਦ ਕਰ ਕੇ ਉਸ ਕੋਲੋਂ 7 ਬੋਤਲਾਂ ਸ਼ਰਾਬ ਮਾਰਕਾ 555 ਗੋਲਡ ਵਿਸਕੀ ਅਤੇ 7 ਬੋਤਲਾਂ 999 ਪਾਵਰ ਸਟਾਰ ਫਾਈਨ ਵਿਸਕੀ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


Bharat Thapa

Content Editor

Related News