ਹਰਿਆਣਾ ਮਾਰਕਾ ਸ਼ਰਾਬ ਸਣੇ 6 ਕਾਬੂ, ਇਕ ਫਰਾਰ

Tuesday, Dec 25, 2018 - 03:19 AM (IST)

ਹਰਿਆਣਾ ਮਾਰਕਾ ਸ਼ਰਾਬ ਸਣੇ 6 ਕਾਬੂ, ਇਕ ਫਰਾਰ

ਸੰਗਤ ਮੰਡੀ, (ਜ.ਬ.)- ਥਾਣਾ ਸੰਗਤ ਦੀ ਪੁਲਸ ਵਲੋਂ ਪਿੰਡ ਸੰਗਤ ਕਲਾਂ ਨਜ਼ਦੀਕ  ਇਕ ਗੱਡੀ ਸਵਾਰ ਨੂੰ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 552 ਬੋਤਲਾਂ ਸਮੇਤ ਕਾਬੂ ਕੀਤਾ  ਗਿਆ ਹੈ। ਸਹਾਇਕ ਥਾਣੇਦਾਰ ਬਲਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਸ਼ਤ ਦੌਰਾਨ ਇਕ  ਸ਼ੱਕੀ ਹਾਲਤ ’ਚ ਗੱਡੀ ਸਵਾਰ ਆ ਰਿਹਾ ਸੀ। ਪੁਲਸ ਪਾਰਟੀ ਵਲੋਂ ਜਦ ਉਕਤ ਵਿਅਕਤੀ ਨੂੰ ਰੋਕ  ਕੇ ਗੱਡੀ ਦੀ ਤਲਾਸ਼ੀ ਲਈ  ਗਈ ਤਾਂ ਉਸ ’ਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 552  ਬੋਤਲਾਂ ਬਰਾਮਦ ਹੋਈਆਂ। ਫਡ਼ੇ ਗਏ ਵਿਅਕਤੀ ਦੀ ਪਛਾਣ ਜਗਵਿੰਦਰ ਸਿੰਘ ਵਾਸੀ ਮਹਿਤਾ ਦੇ  ਤੌਰ ’ਤੇ ਕੀਤੀ ਗਈ। ਪੁਲਸ ਵਲੋਂ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ  ਹਵਾਲਾਤ ’ਚ ਬੰਦ ਕਰ ਦਿੱਤਾ ਗਿਆ। 
ਬਠਿੰਡਾ, (ਜ.ਬ.)- ਕੋਤਵਾਲੀ ਪੁਲਸ ਵਲੋਂ ਹਰਿਆਣਾ ਸ਼ਰਾਬ ਬਰਾਮਦ ਕਰਕੇ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਵਲੋਂ ਵੱਡੀ ਮਾਤਰਾ ’ਚ ਹਰਿਆਣਾ ਸ਼ਰਾਬ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਸੂਚਨਾ ਦੇ ਆਧਾਰ ’ਤੇ ਸੀ. ਆਈ. ਏ.-2 ਵਲੋਂ ਪਿੰਡ ਬੁਲਾਡੇਵਾਲਾ ਨਜ਼ਦੀਕ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਇਕ ਗੱਡੀ ਨੂੰ ਰੋਕਿਆ। ਤਲਾਸ਼ੀ ਦੌਰਾਨ ਪੁਲਸ ਨੇ ਕਾਰ ’ਚੋਂ 120 ਬੋਤਲਾਂ ਹਰਿਆਣਾ ਸ਼ਰਾਬ ਦੀਅਾਂ ਬਰਾਮਦ ਕਰਕੇ ਸੁਖਵੀਰ ਸਿੰਘ ਵਾਸੀ ਕੁਟੀ ਕਿਸਨਪੁਰਾ, ਸੁਖਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਵਾਸੀ ਆਕਲੀਆ ਕਲਾ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਗੁਰਪਾਲ ਸਿੰਘ ਵਾਸੀ ਰਾਮਗਡ਼੍ਹ ਭੂੰਦਡ਼ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਸ਼ਰਾਬ ਦੀ ਵਰਤੋਂ ਚੋਣਾਂ ਦੌਰਾਨ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਉਕਤ ਮੁਲਜ਼ਮਾਂ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਮਾਨਸਾ, (ਮਨਜੀਤ ਕੌਰ)- ਜ਼ਿਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1248 ਬੋਤਲਾਂ ਸ਼ਰਾਬ ਠੇਕਾ (ਹਰਿਆਣਾ) ਦੀ ਬਰਾਮਦਗੀ ਕੀਤੀ ਹੈ। ਜਦੋਂਕਿ ਇਕ ਵਿਅਕਤੀ ਭੱਜਣ ’ਚ ਸਫਲ ਹੋ ਗਿਆ। ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਥਾਣਾ ਜੌਡ਼ਕੀਆਂ ਦੀ ਪੁਲਸ ਨੇ ਗੱਡੀ ਮਹਿੰਦਰਾ ਪਿੱਕਅਪ ਸਵਾਰ ਵਿਅਕਤੀਅਾਂ ਮਨਪ੍ਰੀਤ ਸਿੰਘ ਉਰਫ ਮਾਨਾ ਪੁੱਤਰ ਜੈਲ ਸਿੰਘ ਵਾਸੀ ਰੋਡ਼ੀ ਅਤੇ ਸੁਭਾਸ਼ ਕੁਮਾਰ ਵਾਸੀ ਭਰਾਨੀ ਤਹਿਸੀਲ ਭਾਦਰਾ ਜ਼ਿਲਾ ਹਨੂਮਾਨਗਡ਼੍ਹ (ਰਾਜਸਥਾਨ) ਵਿਰੁੱਧ ਮਾਮਲਾ ਦਰਜ ਕਰਕੇ ਗੱਡੀ ’ਚੋਂ 1200 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕਰਕੇ ਗੱਡੀ ਨੂੰ ਕਬਜ਼ੇ ਵਿਚ ਲਿਆ ਗਿਆ। ਜਦੋਂਕਿ ਮਨਪ੍ਰੀਤ ਸਿੰਘ ਉਰਫ ਮਾਨਾ ਨੂੰ ਮੌਕੇ ’ਤੇ ਕਾਬੂ ਕਰ ਲਿਆ ਪਰ ਸੁਭਾਸ਼ ਕੁਮਾਰ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ। ਜਿਸ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਇਸ ਤੋਂ ਇਲਾਵਾ ਪੁਲਸ ਚੌਕੀ ਬਹਿਨੀਵਾਲ ਦੀ ਪਾਰਟੀ ਨੇ ਗੱਡੀ ਪਿੱਕਅਪ ਸਵਾਰ ਮੱਖਣ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਾਖਾ ਨੂੰ ਕਾਬੁੂ ਕਰਕੇ ਉਸ  ਕੋਲੋਂ 48 ਬੋੋਤਲਾਂ ਸ਼ਰਾਬ ਠੇਕਾ (ਹਰਿਆਣਾ) ਬਰਾਮਦ ਕਰਕੇ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

KamalJeet Singh

Content Editor

Related News