ਅਕਾਲੀਆਂ ਨੂੰ ਵੋਟਾਂ ਵਾਲੇ ਨਹੀਂ ਨੋਟਾਂ ਵਾਲੇ ਲੋਕ ਪਸੰਦ: ਘੁਬਾਇਆ
Thursday, Jan 17, 2019 - 10:08 PM (IST)

ਚੰਡੀਗੜ੍ਹ— ਫਿਰੋਜ਼ਪੁਰ ਹਲਕੇ ਤੋਂ ਐੱਮ. ਪੀ. ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਮਾੜੀ ਹੋਈ ਹੈ, ਕਿਉਂਕਿ ਇਹ ਗਲਤੀਆਂ ਕਰਦੇ ਰਹਿੰਦੇ ਹਨ। ਘੁਬਾਇਆ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਉਹ ਚੋਣ ਜ਼ਰੂਰ ਲੜਨਗੇ ਅਤੇ ਫਿਰੋਜ਼ਪੁਰ ਹਲਕੇ ਤੋਂ ਲੜਨਗੇ। ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਸ੍ਰੀ ਅੰਮ੍ਰਿਤਸਰ ਜਾ ਕੇ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੀ ਕਿਉਂਕਿ ਉਨ੍ਹ੍ਹਾਂ ਨੇ ਦਰਬਾਰ ਸਾਹਿਬ ਜਾ ਕੇ ਆਪਣੀਆਂ ਗਲਤੀਆਂ ਮੰਨੀਆਂ।
ਅਕਾਲੀਆਂ ਨੂੰ ਵੋਟਾਂ ਵਾਲੇ ਨਹੀਂ ਨੋਟਾਂ ਵਾਲੇ ਲੋਕ ਪਸੰਦ
ਘੁਬਾਇਆ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ 1997 'ਚ ਜਲਾਲਾਬਾਦ ਤੋਂ ਪਹਿਲੀਂ ਵਾਰ ਅਕਾਲੀ ਦਲ ਜਿੱਤਿਆ ਸੀ, ਉਸ ਤੋਂ ਪਹਿਲਾਂ ਅਕਾਲੀ ਦਲ ਉਥੋਂ ਕਦੇ ਵੀ ਨਹੀਂ ਜਿੱਤਿਆ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਉਹ ਵਿਅਕਤੀ ਪਸੰਦ ਹੀ ਨਹੀਂ ਜਿਹੜਾ ਲੋਕਾਂ ਦੇ ਕੰਮ ਕਰਦਾ ਹੋਵੇ, ਇਨ੍ਹਾਂ ਨੂੰ ਵੋਟਾਂ ਵਾਲਾ ਆਦਮੀ ਨਹੀਂ ਪਸੰਦ ਬਲਕਿ ਨੋਟਾਂ ਵਾਲੇ ਵਿਅਕਤੀ ਪਸੰਦ ਹਨ, ਜੋ ਕਿ ਗਲਤ ਪ੍ਰਚਾਰ ਕਰਕੇ ਲੁੱਟਾਂ-ਖੋਹਾਂ ਕਰਦੇ ਹਨ।
....ਤਦ ਤਕ ਨਹੀਂ ਦੇਵਾਂਗਾ ਅਸਤੀਫਾ
ਘੁਬਾਇਆ ਨੇ ਅਸਤੀਫਾ ਦੇਣ ਦਾ ਸਵਾਲ ਪੁੱਛੇ ਜਾਣ 'ਤੇ ਕਿਹਾ ਇਸ ਲਈ ਅਸਤੀਫਾ ਨਹੀਂ ਦਿੰਦਾ ਕਿਉਂਕਿ ਮੈਨੂੰ ਪਾਰਟੀ ਨੇ ਨਹੀਂ ਬਲਕਿ ਮੇਰੇ ਵਰਕਰਾਂ ਤੇ ਲੋਕਾਂ ਨੇ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਤਦ ਤਕ ਅਸਤੀਫਾ ਨਹੀਂ ਦੇਵਾਂਗਾ ਜਦ ਤਕ ਮੇਰੇ ਵਰਕਰ ਮੈਨੂੰ ਨਹੀਂ ਕਹਿਣਗੇ। ਜਿਸ ਸਮੇਂ ਮੇਰੇ ਵਰਕਰ ਮੈਨੂੰ ਕਹਿਣਗੇ ਮੈਂ ਉਸ ਸਮੇਂ ਅਸਤੀਫਾ ਦੇ ਦੇਵਾਂਗਾ।
ਟਕਸਾਲੀ ਦਿਲ ਦੇ ਚੰਗੇ
ਘੁਬਾਇਆ ਨੇ ਟਕਸਾਲੀਆਂ ਨੂੰ ਦਿਲ ਦੇ ਚੰਗੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਟਕਸਾਲੀ ਦਿਲ ਦੇ ਚੰਗੇ ਹਨ ਅਤੇ ਉਨ੍ਹਾਂ ਨੇ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਸੁਖਬੀਰ ਬਾਦਲ ਨਾਲੋਂ ਕਾਫੀ ਚੰਗੇ ਹਨ।