ਸੁਖਦੇਵ ਢੀਂਡਸਾ ਨੇ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ, ਕਿਹਾ- ਹੋਂਦ ਨੂੰ ਬਚਾਉਣ ਲਈ ਹੋ ਰਿਹਾ ਤਰਲੋਮੱਛੀ

12/15/2020 2:39:45 PM

ਤਪਾ ਮੰਡੀ (ਮੇਸ਼ੀ,ਹਰੀਸ਼): ਸ਼੍ਰੋਮਣੀ ਅਕਾਲੀ ਦਲ ਕਦੇ ਅਕਾਲ ਨੂੰ ਮੰਨਣ ਵਾਲਿਆਂ ਦਾ ਦਲ ਹੁੰਦਾ ਸੀ, ਜਿਸ ਨੂੰ ਨਿਜੀ ਹਿੱਤਾਂ ਤੋਂ ਜ਼ਿਆਦਾ ਪੰਥਕ ਹਿੱਤਾਂ 'ਤੇ ਮਾਣ ਹੁੰਦਾ ਸੀ, ਪਰ ਅੱਜ ਅਕਾਲੀ ਦਲ ਉਪਰ ਉਨ੍ਹਾਂ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ ਜੋ ਪੰਥ ਨਾਲੋਂ ਪਹਿਲਾਂ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੇ ਹਨ। ਇਹੀ ਕਾਰਨ ਹੈ ਕਿ ਅਕਾਲੀ ਦਲ ਆਪਣੀ ਹੋਂਦ ਨੂੰ ਬਚਾਉਣ ਲਈ ਤਰਲੋਮੱਛੀ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ।

ਇਹ ਵੀ ਪੜ੍ਹੋ:  ਕੇਂਦਰ ਖ਼ਿਲਾਫ਼ ਡਟੇ ਪਿਓ ਨੇ ਟਿੱਕਰੀ ਬਾਰਡਰ 'ਤੇ ਹੀ ਮਨਾਇਆ ਧੀ ਦਾ ਪਹਿਲਾ ਜਨਮ ਦਿਨ

ਉਨ੍ਹਾਂ ਕਿਹਾ ਅਕਾਲੀ ਦਲ ਦੀ ਬਦਲੀ ਦਿਸ਼ਾ ਅਤੇ ਦਸ਼ਾ ਅੱਜ ਆਪਣਾ ਅਸਲੀ ਰੂਪ ਵਿਖਾ ਰਹੀ ਹੈ। ਸਿੱਖਾਂ 'ਚੋਂ ਮਾਣ ਤੇ ਸਨਮਾਨ ਸਮੇਤ ਪ੍ਰਸਿੱਧੀ ਨੂੰ ਆਪਣੇ ਵਪਾਰਕ ਅਤੇ ਪਰਿਵਾਰਿਕ ਹਿੱਤਾਂ ਲਈ ਵਰਤਣ ਅਤੇ ਸ਼ਹੀਦਾਂ ਨੂੰ ਧੋਖਾ ਦੇਣ ਉਪਰੰਤ ਬਾਦਲ ਆਗੂ ਅਕਾਲੀ ਦਲ ਦਾ ਸਭ ਕੁਝ ਗਵਾਉਣ ਮਗਰੋਂ ਵੀ ਅਕਾਲੀ ਹੋਣ 'ਤੇ ਮਾਣ ਮਹਿਸੂਸ ਕਰਦੇ ਨਹੀ ਥੱਕਦੇ। ਉਨ੍ਹਾਂ ਕਿਹਾ ਕਿ ਕੌਮ ਲਈ ਸੋਚਣ ਵਾਲੇ ਅਕਾਲੀਆਂ ਅਤੇ ਹੁਣ ਦੇ ਅਕਾਲੀਆਂ 'ਚ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਹੈ। ਕਦੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਧੀਨ ਕੰਮ ਕਰਦਾ ਸੀ ਪਰ ਅੱਜ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਚਲਾ ਰਿਹਾ ਹੈ। ਇਹੀ ਇਨ੍ਹਾਂ ਦੀ 100 ਸਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਨ੍ਹਾਂ ਨਾਪਾਕ ਕੰਮਾਂ ਕਰਕੇ ਕੌਮ ਦੇ ਸ਼ਹੀਦਾਂ ਦੇ ਖੂਨ ਨੂੰ ਕਲੰਕਿਤ ਕੀਤਾ ਹੈ ਜਿਸ ਕਰਕੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕਰਨ ਦੀ ਸਭ ਤੋਂ ਵੱਡੀ ਗਲਤੀ ਕੀਤੀ,

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਅੱਗੇ ਕਿਹਾ ਕਿ ਬਾਦਲਾਂ ਨੇ ਪੰਜਾਬ ਅੰਦਰ ਕਿਸਾਨਾਂ ਦੇ ਵੱਧਦੇ ਵਿਰੋਧ ਨੂੰ ਵੇਖਦਿਆਂ ਆਪਣੀ ਪਾਰਟੀ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਯਤਨ ਤਾਂ ਕੀਤਾ ਸੀ ਪਰ ਆਪਣੀਆਂ ਆਪ ਹੁਦਰੀਆਂ ਦੇ ਸ਼ਿਕਾਰ ਹੋਣ ਕਾਰਨ ਪਾਰਟੀ ਨੂੰ ਮੁੜ ਸਫ਼ਲ ਬਣਾਉਣ ਵਿਚ ਅਸਫਲ ਹੀ ਵਿਖਾਈ ਦੇ ਰਹੇ ਹਨ। ਕਿਉਂਕਿ ਸੂਝਵਾਨ ਕਿਸਾਨ ਇਨ੍ਹਾਂ ਦੀਆਂ ਦਿਮਾਗੀ ਚਾਲਾਂ ਨੂੰ ਸਮਝ ਚੁੱਕੇ ਸਨ ਜਿਸ ਲਈ ਰਾਜਨੀਤਿਕ ਅਤੇ ਸਿਆਸੀ ਗਤੀਵਿਧਿਆਂ ਨੂੰ ਦੂਰ ਰੱਖ ਕੇ ਕਿਸਾਨ ਅੰਦੋਲਨ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਵਿਚ ਯਤਨਸ਼ੀਲ ਹੈ। ਜਿਸ ਨੂੰ ਸਮੂਹ ਵਰਗਾਂ ਦੇ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ।  

ਇਹ ਵੀ ਪੜ੍ਹੋ:  ਗੈਂਗਵਾਰ ਦਾ ਨਤੀਜਾ ਸੀ ਰਾਣਾ ਸਿੱਧੂ ਦਾ ਕਤਲ, ਲਾਰੇਂਸ ਗਰੁੱਪ ਤੁਰਿਆ ਦਵਿੰਦਰ ਬੰਬੀਹਾ ਗੈਂਗ ਨੂੰ ਖ਼ਤਮ ਕਰਨ ਦੇ ਰਾਹ


Shyna

Content Editor

Related News