ਅਕਾਲੀ ਦਲ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ ਕੀਤਾ ਗਿਆ ਰੋਸ ਮੁਜ਼ਾਹਰਾ

07/07/2020 6:25:35 PM

ਦਿੜ੍ਹਬਾ ਮੰਡੀ ( ਅਜੈ ) - ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਣਕ ਅਤੇ ਜਥੇਦਾਰ ਤੇਜਾ ਸਿੰਘ ਕਮਾਲਪੁਰ ਦੀ ਅਗਵਾਈ 'ਚ ਦਿੜ੍ਹਬਾ ਦੇ ਮੇਨ ਚੌਂਕ ਵਿਖੇ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਤੇਜਾ ਸਿੰਘ ਕਮਾਲਪੁਰ ਅਤੇ ਗੁਲਜਾਰ ਸਿੰਘ ਮੂਣਕ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਤੇਲ ਦੀਆਂ ਵਧੀਆਂ ਹੋਈਆ ਕੀਮਤਾਂ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦੇ ਇਸ ਦਾ ਬਹਾਨਾ ਲਗਾ ਕੇ ਤੇਲ ਦੇ ਵਪਾਰੀਆਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲੀ ਛੁੱਟੀ ਦੇ ਦਿੱਤੀ ਹੈ।

ਪੰਜਾਬ ਸਰਕਾਰ ਵੀ ਤੇਲ ਉਪਰ ਕੀਮਤ ਤੋਂ ਵੱਧ ਟੈਕਸ ਵਸੂਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤੇਲ ਦੀਆਂ ਕੀਮਤਾਂ ’ਤੇ ਲਗਾਇਆ ਗਿਆ ਟੈਕਸ ਘੱਟ ਕਰਕੇ ਆਰਥਿਕ ਤੌਰ ’ਤੇ ਮਾੜੇ ਦੌਰ ਵਿੱਚੋਂ ਗੁਜਰ ਰਹੇ ਸੂਬੇ ਦੇ ਲੋਕਾਂ ਨੂੰ ਰਾਹਤ ਦਿੱਤੀ ਦਿਵਾਈ ਜਾਵੇ। ਇਸ ਮੌਕੇ ਭੁਪਿੰਦਰ ਸਿੰਘ ਘੁਮਾਣ, ਤਾਰੀ ਮਾਨ ਸਰਪੰਚ ਬਘਰੋਲ, ਸਰਕਲ ਪ੍ਰਧਾਨ ਅਮਰ ਸਿੰਘ ਮੁਨਸ਼ੀਵਾਲਾ, ਸ਼ਹਿਰੀ ਪ੍ਰਧਾਨ ਸਤਗੁਰ ਘੁਮਾਣ, ਬਲਕਾਰ ਘੁਮਾਣ, ਸਤਵੀਰ ਸੱਤੀ, ਅਮਰੀਕ ਸਿੰਘ ਰਾਮਪੁਰ ਗੁੱਜਰਾਂ ਅਤੇ ਝੰਡਾ ਸਿੰਘ ਖੇਤਲਾ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਹਾਜ਼ਰ ਸਨ।

PunjabKesari
      
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ 

ਸ਼ੇਰਪੁਰ (ਅਨੀਸ਼) - ਪੰਜਾਬ ’ਚ ਦਿਨੋਂ-ਦਿਨ ਵੱਧ ਰਹੇ ਬਿਜਲੀ ਦੇ ਰੇਟਾਂ ਤੇ ਕੇਂਦਰ ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਭੇਜੇ ਗਏ ਰਾਸ਼ਨ 'ਚ ਕੀਤੇ ਘੁਟਾਲੇ ਦੇ ਦੋਸ਼ ਲਾਉਂਦੇ ਹੋਏ ਸਰਕਲ ਸ਼ੇਰਪੁਰ ਵੱਲੋਂ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਦੇ ਸੱਦੇ ’ਤੇ ਰੋਸ ਧਰਨਾ ਦਿੱਤਾ ਗਿਆ। ਪਾਰਟੀ ਦੇ ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੀ ਅਗਵਾਈ ਵਿਚ ਤਿੰਨ ਪਿੰਡਾਂ ਦੀਦਾਰਗੜ, ਸ਼ੇਰਪੁਰ ਅਤੇ ਫਤਿਹਗੜ ਪੰਜਗਰਾਈਆਂ ਵਿਖੇ ਕਾਂਗਰਸ ਪਾਰਟੀ ਦੇ ਖਿਲਾਫ ਰੋਸ ਧਰਨਾ ਲਗਾ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਦੌਰਾਨ ਹਾਜ਼ਰ ਪਾਰਟੀ ਆਹੁਦੇਦਾਰਾਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ । ਇਸ ਮੌਕੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਆਏ ਦਿਨੀਂ ਬਿਜਲੀ ਦੇ ਰੇਟਾਂ 'ਚ ਵਾਧਾ ਕਰ ਕੇ ਲੋਕਾਂ ਦਾ ਕੁੰਚੂਮਰ ਕੱਢ ਰਹੀ ਹੈ। ਹੋਰ ਤੋਂ ਹੋਰ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਲੋੜਵੰਦ ਲੋਕਾਂ ਲਈ ਕੇਂਦਰ ਸਰਕਾਰ ਵਲੋਂ ਰਾਸ਼ਨ ਭੇਜਿਆ ਗਿਆ ਹੈ।

PunjabKesari

ਕਾਂਗਰਸ ਸਰਕਾਰ ਦੇ ਵਲੋਂ ਸਹੀ ਲੋੜਵੰਦ ਲੋਕਾਂ ਤੱਕ ਪਾਰਦਰਸ਼ੀ ਨਾਲ ਵੰਡ ਨਹੀਂ ਕੀਤੀ ਗਈ ਅਤੇ ਰਾਸ਼ਨ ਦਾ ਵੱਡਾ ਘੁਟਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਵਿਚ ਕਮੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣਾ ਚਾਹੀਦਾ ਹੈ। ਇਸ ਮੌਕੇ ਸਰਕਲ ਪ੍ਰਧਾਨ ਗੁਰਜੰਟ ਸਿੰਘ ਪੰਜਗਰਾਈਆਂ, ਗਰੀਬ ਸਿੰਘ ਛੰਨਾਂ, ਭਜਨ ਸਿੰਘ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਦੀਦਾਰਗੜ, ਨਾਜਮ ਸਿੰਘ ਹੇੜੀਕੇ, ਜਗਦੇਵ ਸਿੰਘ ਸਲੇਮਪੁਰ, ਬਲਵਿੰਦਰ ਸਿੰਘ ਬਾਦਾਸ਼ਹਪੁਰ, ਪਾਲ ਸਿੰਘ ਨੰਬਰਦਾਰ, ਪਵਨ ਸਿੰਘ, ਸੀਤਲ ਸਿੰਘ, ਬਲਦੇਵ ਸਿੰਘ ਜਵੰਧਾ, ਈਸਰਪਾਲ ਸਿੰਘ ਪੰਜਗਰਾਈਆ, ਜਸਦੇਵ ਸਿੰਘ ਸਲੇਮਪੁਰ, ਬਲਜੀਤ ਸਿੰਘ ਪੰਜਗਰਾਈਆਂ, ਕੇਸਰ ਸਿੰਘ ਧਾਲੀਵਾਲ, ਧਰਮਿੰਦਰ ਸਿੰਗਲਾ, ਬੀਬੀ ਅਮਰਜੀਤ ਕੌਰ, ਹਰਬੰਸ ਕੌਰ, ਮਨਜੀਤ ਕੌਰ ਕਾਲਾਬੂਲਾ ਮੌਜੂਦ ਸਨ । 


rajwinder kaur

Content Editor

Related News