ਅਕਾਲੀ -ਬਸਪਾ ਗਠਜੋੜ ਸਰਕਾਰ ਮੁੜ ਸ਼ੁਰੂ ਕਰੇਗੀ ਸਮਾਜ ਭਲਾਈ ਸਕੀਮਾਂ : ਹਰਸਿਮਰਤ

Sunday, Feb 13, 2022 - 10:13 AM (IST)

ਅਕਾਲੀ -ਬਸਪਾ ਗਠਜੋੜ ਸਰਕਾਰ ਮੁੜ ਸ਼ੁਰੂ ਕਰੇਗੀ ਸਮਾਜ ਭਲਾਈ ਸਕੀਮਾਂ : ਹਰਸਿਮਰਤ

ਨਥਾਣਾ (ਜ.ਬ.) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਰਲ ਕੇ ਸਾਜ਼ਿਸ਼ ਰਚੀ ਸੀ ਜੋ ਹੁਣ ਬੇਨਕਾਬ ਹੋ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐੱਮ. ਪੀ. ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਉਦੋਂ ਮਹਿਸੂਸ ਕਰ ਲਿਆ ਸੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਬਰਾਬਰ ਸਹੂਲਤਾਂ ਨਹੀਂ ਦੇ ਸਕਣਗੀਆਂ। ਫਿਰ ਇਨ੍ਹਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹੱਥ ਮਿਲਾ ਲਏ ਤੇ ਅਜਿਹੀ ਮੰਦੀ ਭਾਵਨਾ ਵਾਲੀ ਮੁਹਿੰਮ ਅਕਾਲੀ ਦਲ ਖਿਲਾਫ ਛੇੜੀ, ਜਿਸ ਨਾਲ ਲੋਕ ਅਕਾਲੀ ਦਲ ਨੂੰ ਨਫਰਤ ਕਰਨ ਲੱਗ ਜਾਣ। ਉਨ੍ਹਾਂ ਕਿਹਾ ਕਿ ਦੋਵੇ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਸਫਲ ਰਹੀਆਂ ਤੇ ਨਤੀਜੇ ਵਜੋਂ ਕਾਂਗਰਸ ਦੇ ਹੱਥ ਸੱਤਾ ਆ ਗਈ ਤੇ ਆਮ ਆਦਮੀ ਪਾਰਟੀ ਪ੍ਰਮੁੱਖ ਵਿਰੋਧੀ ਪਾਰਟੀ ਬਣ ਗਈ।

ਇਹ ਵੀ ਪੜ੍ਹੋ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ’ਚ ਕੇਂਦਰ ਕਾਨੂੰਨ ਨੂੰ ਸਖਤ ਬਣਾਏ : ਸੁਖਜਿੰਦਰ ਰੰਧਾਵਾ

ਬੀਬਾ ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰਨ ਵਿਚ ਨਾਕਾਮ ਰਹੀ ਤੇ ਅਰਵਿੰਦ ਕੇਜਰੀਵਾਲ ਨੇ ਵੀ ਪੰਜ ਸਾਲਾਂ ਵਿਚ ਨਾ ਕਦੇ ਪੰਜਾਬ ਦਾ ਗੇੜਾ ਮਾਰਿਆ ਤੇ ਨਾ ਹੀ ਕਾਂਗਰਸ ਵੱਲੋਂ ਆਪਣੇ ਵਾਅਦੇ ਪੂਰੇ ਕਰਨ ਖਿਲਾਫ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਨੇ ਵੀ ਇਸ ਸਮੇਂ ਦੌਰਾਨ ਆਪਣੀ ਆਵਾਜ਼ ਨਹੀਂ ਚੁੱਕੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News