60 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ

Tuesday, Mar 10, 2020 - 12:08 AM (IST)

60 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ

ਮੋਹਾਲੀ, (ਰਾਣਾ)- ਐੱਸ. ਟੀ. ਐੱਫ. ਮੋਹਾਲੀ ਨੇ ਨਾਕੇ ਦੌਰਾਨ ਇਕ ਚੰਡੀਗਡ਼੍ਹ ਨੰਬਰ ਦੀ ਕਾਰ ਨੂੰ ਰੋਕਿਆ ਸੀ, ਜਿਸ ਵਿਚੋਂ ਤਲਾਸ਼ੀ ਦੌਰਾਨ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਐੱਸ. ਟੀ. ਐੱਫ. ਨੇ ਫਡ਼ੇ ਗਏ ਮੁਲਜ਼ਮ ਪਿੰਡ ਬਰਹੇਡ਼ੀ, ਪੀ. ਐੱਸ. ਨੰਗਲ ਰੂਪਨਗਰ ਨਿਵਾਸੀ ਹਰਕ੍ਰਿਸ਼ਨ ਸਿੰਘ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਸੋਮਵਾਰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇਕ ਦਿਨਾ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ। ਐੱਸ. ਟੀ. ਐੱਫ. ਦੇ ਅਧਿਕਾਰੀਆਂ ਦੇ ਮੁਤਾਬਕ ਫਡ਼ੇ ਗਏ ਮੁਲਜ਼ਮ ਤੋਂ ਰਿਮਾਂਡ ਦੇ ਦੌਰਾਨ ਪੁੱਛਗਿੱਛ ਕਰਨੀ ਹੈ ਕਿ ਉਹ ਹੈਰੋਇਨ ਕਿਸ ਤੋਂ ਖਰੀਦ ਕੇ ਲਿਆਇਆ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨ ਲਈ ਜਾ ਰਿਹਾ ਸੀ।


author

Bharat Thapa

Content Editor

Related News