ਸੁਖਬੀਰ ਬਾਦਲ ਦੀ ਹਾਜ਼ਰੀ ’ਚ ਅਕਾਲੀ ਵਰਕਰਾਂ ’ਤੇ ਹੁੱਲਡ਼ਬਾਜ਼ੀ ਕਰਨ ਦਾ ਦੋਸ਼

09/20/2018 2:31:57 AM

ਮਲੋਟ, (ਜੁਨੇਜਾ)- ਅੱਜ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਮੌਕੇ ਮਲੋਟ ਅਤੇ ਲੰਬੀ ਵਿਚ ਕੁਝ ਕੁ ਘਟਨਾਵਾਂ ਨੂੰ ਛੱਡ ਕੇ ਪੋਲਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਇਸ ਮੌਕੇ ਜਿਹਡ਼ੀ ਗੱਲ ਮੁੱਖ ਤੌਰ ’ਤੇ  ਸਾਹਮਣੇ ਆਈ, ਉਹ ਇਹ ਕਿ ਕਾਂਗਰਸ ਪਾਰਟੀ ਵੱਲੋਂ ਇਹ ਲਡ਼ਾਈ ਵਰਕਰਾਂ ਅਤੇ ਸਥਾਨਕ ਆਗੂਆਂ ਦੀ ਜ਼ਿੰਮੇਵਾਰੀ ’ਤੇ ਛੱਡ ਦਿੱਤੀ ਅਤੇ ਮਲੋਟ ਤੇ ਆਸ-ਪਾਸ ਦੇ ਪਿੰਡਾਂ ਵਿਚ ਕਿਤੇ ਵੀ ਵੇਖਣ ਨੂੰ ਨਹੀਂ ਆਇਆ ਕਿ ਕਾਂਗਰਸ ਪਾਰਟੀ ਦਾ ਵਿਧਾਇਕ ਜਾਂ ਹਲਕਾ ਇੰਚਾਰਜ ਕਿਸੇ ਕਾਫਿਲੇ ਨੂੰ ਨਾਲ ਲੈ ਕੇ ਪੋਲਿੰਗ ਬੂਥਾਂ ’ਤੇ ਆਇਆ ਹੋਵੇ। 
ਉੱਧਰ, ਸਾਬਕਾ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਰਾ ਦਿਨ ਮਲੋਟ ਅਤੇ ਲੰਬੀ ਦੇ ਪਿੰਡਾਂ ਵਿਚ ਡੇਰਾ ਲਾਈ ਰੱਖਿਆ ਅਤੇ ਲਗਭਗ ਸਾਰੇ ਪਿੰਡਾਂ ਵਿਚ ਜਾ ਕੇ ਵਰਕਰਾਂ ਨੂੰ ਮਿਲੇ। ਇਸ ਤੋਂ ਇੰਝ ਜਾਪਦਾ ਸੀ ਕਿ ਬਾਦਲਾਂ ਲਈ ਮਲੋਟ ਅਤੇ ਲੰਬੀ ਦੀ ਜਿੱਤ-ਹਾਰ ਦਾ ਫੈਸਲਾ ਪੰਜਾਬ ਦੇ ਸਾਰੇ ਨਤੀਜਿਆਂ ਨਾਲੋਂ ਅਹਿਮ ਹੈ। 
ਦੂਜੇ ਪਾਸੇ, ਕਿੱਲਿਅਾਂਵਾਲੀ ਵਿਖੇ ਇਕ ਕਾਂਗਰਸੀ ਵਰਕਰ ਨੇ  ਸੁਖਬੀਰ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਵਰਕਰਾਂ ਵੱਲੋਂ ਜ਼ਿਆਦਾ ਹੁੱਲਡ਼ਬਾਜ਼ੀ ਕਰਦਿਅਾਂ   ਕੁੱਟ-ਮਾਰ  ਕਰਨ  ਦਾ  ਦੋਸ਼  ਲਾਇਆ ਹੈ।  


Related News