ਮੋਟਰਸਾਈਕਲ ਦਰੱਖਤ ’ਚ ਵੱਜਣ ਕਾਰਨ 2 ਜ਼ਖ਼ਮੀ

12/12/2018 4:09:38 AM

 ਜੈਤੋ, (ਜਿੰਦਲ)- ਬੀਤੀ ਰਾਤ ਪਿੰਡ ਸੂਰਘੁਰੀ ਵਿਖੇ ਬੱਸ ਸਟੈਂਡ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ’ਚ ਵੱਜਣ ਕਾਰਨ ਉਸ ਸਵਾਰ ਗੁਰਵਿੰਦਰ ਸਿੰਘ (14) ਪੁੱਤਰ ਕੇਵਲ ਸਿੰਘ ਵਾਸੀ ਪਿੰਡ ਸੂਰਘੁਰੀ ਅਤੇ ਬਿਕਰਮ ਸਿੰਘ (19) ਪੁੱਤਰ ਬਲਵਿੰਦਰ ਸਿੰਘ ਤਲਵੰਡੀ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਾਈਸ ਪ੍ਰਧਾਨ ਸੁਮਿਤ ਸਾਥੀਅਾਂ ਨੇ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਕੋਟਕਪੂਰਾ ਲਿਆਂਦਾ। ਇਸ ਸਮੇਂ ਹਸਪਤਾਲ ’ਚ ਤਾਇਨਾਤ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਦੋਵਾਂ ਜ਼ਖ਼ਮੀਅਾਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ। 


KamalJeet Singh

Content Editor

Related News