ਸਡ਼ਕ ਹਾਦਸੇ ’ਚ 2 ਦੀ ਮੌਤ

12/10/2018 2:03:18 AM

 ਨਥਾਣਾ, (ਬੱਜੋਆਣੀਆਂ)- ਪਿੰਡ ਨਾਥਪੁਰਾ ਦੇ ਬਾਹਰਲੇ ਬੱਸ ਅੱਡੇ ’ਤੇ ਇਕ ਮੋਟਰਸਾਈਕਲ ਸਵਾਰ ਜੋਡ਼ੇ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਨਾਥਪੁਰਾ ਦੀ ਵਸਨੀਕ ਮਨਜੀਤ ਕੌਰ (42) ਪਤਨੀ ਗੁਲਜ਼ਾਰ ਸਿੰਘ ਆਪਣੇ ਪਤੀ ਦੇ ਨਾਨਕੇ ਪਿੰਡ ਬੁਰਜ ਡੱਲਾ ਵਿਖੇ ਮਿਲਣ ਗਏ ਸੀ। ਮਨਜੀਤ ਕੌਰ ਨੇ ਪਿੰਡ ਵਾਪਸ ਜਾਣ ਲਈ ਜਦ ਕਿਹਾ ਤਾਂ ਉਸ ਦੇ ਮਾਮੇ ਦਾ ਲਡ਼ਕਾ ਪ੍ਰੇਮ ਸਿੰਘ (42) ਪੁੱਤਰ ਭੋਲਾ ਸਿੰਘ ਵਾਸੀ ਬੁਰਜ ਡੱਲਾ ਉਸ ਨੂੰ ਮੋਟਰਸਾਈਕਲ ’ਤੇ ਛੱਡਣ ਲਈ ਪਿੰਡ ਨਾਥਪੁਰਾ ਨੂੰ ਰਵਾਨਾ ਹੋ ਗਿਆ ਜਦ ਉਹ ਦੋਵੇਂ ਜਣੇ ਪਿੰਡ ਨਾਥੁਪਰਾ ਦੇ ਬਾਹਰਲੇ ਬੱਸ ਅੱਡੇ ਨਥਾਣਾ-ਭਗਤਾ ਮੇਨ ਹਾਈਵੇ ਲੰਘਣ ਲੱਗੇ ਤਾਂ ਸਡ਼ਕ ’ਤੇ ਆ ਰਹੇ ਤੇਜ਼ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ,ਜਿਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।


KamalJeet Singh

Content Editor

Related News