ਨੌਜਵਾਨ ਦੀ ਸਡ਼ਕ ਹਾਦਸੇ ’ਚ ਮੌਤ
Friday, Sep 21, 2018 - 06:22 AM (IST)

ਸਨੌਰ, (ਜੋਸਨ, ਕੁਲਦੀਪ)- ਸਨੌਰ-ਪਟਿਆਲਾ ਰੋਡ ’ਤੇ ਰਾਤ ਨੂੰ ਮੋਟਰਸਾਈਕਲ ਸਵਾਰ 32 ਸਾਲਾ ਇਕ ਨੌਜਵਾਨ ਦੀ ਸਡ਼ਕ ਹਾਦਸੇ ਵਿਚ ਮੌਤ ਹੋ ਗਈ ਹੈ। ਮੁਹੱਲਾ ਖੇਡ਼ੇ ਵਾਲਾ ਨੇਡ਼ੇ ਲਛਮਣ ਪੁਰੀ ਡੇਰਾ ਦੇ ਨਜ਼ਦੀਕ ਰਹਿਣ ਵਾਲੇ ਜਸਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਰਕਾਰੀ ਰਾਜਿੰਦਰਾ ਹਸਪਤਾਲ ਨੇੜੇ ਮੈਡੀਕਲ ਦੁਕਾਨ ’ਤੇ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਰਾਤ ਕਰੀਬ 12 ਵਜੇ ਸਨੌਰ ਵਾਪਸ ਆ ਰਿਹਾ ਸੀ। ਪੀਰ ਬਾਬਾ ਦੀ ਦਰਗਾਹ ਨਜ਼ਦੀਕ ਕਿਸੇ ਨੇ ਪਿੱਛੋਂ ਆ ਕੇ ਮੋਟਰਸਾਈਕਲ ਮਾਰਿਆ। ਉਹ ਸਡ਼ਕ ’ਤੇ ਡਿੱਗ ਪਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਸਦੇਵ ਸਿੰਘ ਸ਼ਾਦੀਸ਼ੁਦਾ ਸੀ। ਉਸ ਦੇ 2 ਬੱਚੇ ਹਨ। ਮਾਮਲੇ ਦੀ ਜਾਂਚ ਕਰਦੇ ਹੋਏ ਏ. ਐੈੱਸ. ਆਈ. ਸੁਰਜਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।