ਸਡ਼ਕ ਹਾਦਸੇ ’ਚ ਵਿਅਕਤੀ ਜ਼ਖਮੀ
Saturday, Jan 12, 2019 - 06:07 AM (IST)

ਖੰਨਾ, (ਸੁਨੀਲ)- ਸ਼ਹਿਰ ਦੇ ਜੀ. ਟੀ. ਰੋਡ ਖੇਤਰ ’ਚ ਵਾਪਰੇ ਸਡ਼ਕ ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲਖਬੀਰ ਸਿੰਘ (41) ਪੁੱਤਰ ਉਜਾਗਰ ਸਿੰਘ ਵਾਸੀ ਰਾਹੌਣ, ਜੋ ਕਿ ਸਾਹਨੇਵਾਲ ’ਚ ਇਕ ਪੇਂਟ ਦੀ ਦੁਕਾਨ ’ਤੇ ਕੰਮ ਕਰਦਾ ਹੈ। ਅੱਜ ਜਦੋਂ ਦੁਕਾਨ ਤੋਂ ਪੇਂਟ ਲੈ ਕੇ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਉਕਤ ਸਥਾਨ ਕੋਲ ਪਹੁੰਚਿਆ ਤਾਂ ਅੱਗੋਂ ਆ ਰਹੀ ਟਰੈਕਟਰ-ਟਰਾਲੀ ਨੂੰ ਕਰਾਸ ਕਰਦੇ ਸਮੇਂ ਨਾ ਜਾਣੇ ਕਿਵੇਂ ਉਸਦੇ ਸਕੂਟਰ ਦਾ ਸੰਤੁਲਨ ਵਿਗਡ਼ ਗਿਆ । ਉਹ ਟਰੈਕਟਰ-ਟਰਾਲੀ ਨਾਲ ਜਾ ਟਕਰਾਇਆ ਅਤੇ ਜ਼ਖਮੀ ਹੋ ਗਿਆ। ਦੁਕਾਨ ਮਾਲਕ ਨੇ ਉਸਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ।