ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਕੁੜੀ ਦੀ ਮੌਤ
Monday, Jul 22, 2024 - 06:06 PM (IST)
ਪਟਿਆਲਾ (ਬਲਜਿੰਦਰ) : ਮੋਟਰਸਾਈਕਲ ਸਵਾਰ ਸਕੂਟਰੀ ਨੂੰ ਟੱਕਰ ਮਾਰਣ ਕਾਰਣ ਇਕ ਲੜਕੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੇ ਲਾਪਰਵਾਹੀ ਨਾਲ ਲਿਆ ਕੇ ਸਕੂਟਰੀ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਣ ਲੜਕੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਬਖਸ਼ੀਵਾਲ ਦੀ ਪੁਲਸ ਨੇ ਜਸਪ੍ਰੀਤ ਸਿੰਘ ਪੁੱਤਰ ਜੂਮਾ ਸਿੰਘ ਵਾਸੀ ਪਿੰਡ ਦਿੱਤੂਪੁਰ ਜੱਟਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਖ਼ਿਲਾਫ 281, 106 (1) ਬੀ. ਐੱਨ. ਐੱਸ. ਦੇ ਤਹਿਤ ਕੇਸ ਦਰਜ ਕੀਤਾ ਹੈ।
ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਚਾਚੇ ਦੀ ਲੜਕੀ ਸ਼ਗਨਪ੍ਰੀਤ ਕੌਰ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਸਿੱਧੂਵਾਲ ਕੋਲ ਜਾ ਰਹੀ ਸੀ, ਜਿੱਥੇ ਅਣਪਛਾਤੇ ਡਰਾਈਵਰ ਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਸ਼ਗਨਪ੍ਰੀਤ ਕੌਰ ਵਿਚ ਮਾਰਿਆ। ਇਸ ਹਾਦਸੇ ਵਿਚ ਸ਼ਗਨਪ੍ਰੀਤ ਕੌਰ ਦੀ ਮੌਤ ਹੋ ਗਈ।