ਸਿਹਤ ਵਿਭਾਗ ਦੀ ਟੀਮ ਨੂੰ ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮਾਂ-ਧੀ ਨਾਮਜ਼ਦ

Thursday, Jul 02, 2020 - 12:22 PM (IST)

ਸਿਹਤ ਵਿਭਾਗ ਦੀ ਟੀਮ ਨੂੰ ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮਾਂ-ਧੀ ਨਾਮਜ਼ਦ

ਭਵਾਨੀਗੜ੍ਹ (ਕਾਂਸਲ) - ਸਥਾਨਕ ਪੁਲਸ ਨੇ ਸਿਹਤ ਕਰਮਚਾਰੀ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਇਕ ਮਾਂ ਧੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਪਿਆਲ ਵਿਖੇ ਤਾਇਨਾਤ ਸਿਹਤ ਵਿਭਾਗ ਦੀ ਹੈਲਥ ਅਫ਼ਸਰ ਹਰਜਿੰਦਰ ਕੌਰ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਆਸ਼ਾ ਵਰਕਰਾਂ ਦੀ ਇਕ ਟੀਮ ਪਿੰਡ ਕਪਿਆਲ ਵਿਖੇ ਇਕ ਔਰਤ ਨੂੰ ਇਕਾਂਤਵਾਸ ਕਰਲ ਲਈ ਗਈ ਤਾਂ ਉਕਤ ਔਰਤ ਅਤੇ ਉਸ ਦੀ ਲੜਕੀ ਨੇ ਉਨ੍ਹਾਂ ਨੂੰ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ। ਪੁਲਸ ਨੇ ਸਿਹਤ ਅਫ਼ਸਰ ਦੀ ਸ਼ਿਕਾਇਤ ਉਪਰ ਗੁਰਮੇਲ ਕੌਰ ਅਤੇ ਉਸ ਦੀ ਲੜਕੀ ਗੁਰਪ੍ਰੀਤ ਕੌਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Harinder Kaur

Content Editor

Related News