ਵਿਧਾਨ ਸਭਾ ਚੋਣਾਂ 2022 : 'ਆਪ' ਉਮੀਦਵਾਰ ਨਰਿੰਦਰ ਭਰਾਜ ਮਾਤਾ-ਪਿਤਾ ਨਾਲ ਪੁੱਜੀ ਵੋਟ ਪਾਉਣ

Sunday, Feb 20, 2022 - 09:19 AM (IST)

ਵਿਧਾਨ ਸਭਾ ਚੋਣਾਂ 2022 : 'ਆਪ' ਉਮੀਦਵਾਰ ਨਰਿੰਦਰ ਭਰਾਜ ਮਾਤਾ-ਪਿਤਾ ਨਾਲ ਪੁੱਜੀ ਵੋਟ ਪਾਉਣ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਅੱਜ ਆਪਣੇ ਪਿੰਡ ਭਰਾਜ ਵਿਖੇ ਮਾਤਾ-ਪਿਤਾ ਨਾਲ ਜਾ ਕੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਵੋਟ ਪਾਉਣ ਉਪਰੰਤ ਆਪਣੇ ਮਾਤਾ-ਪਿਤਾ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਅੱਜ ਸਵੇਰ ਆਪਣੇ ਪਿੰਡ ਭਰਾਜ ਵਿਖੇ ਪਰਿਵਾਰ ਸਮੇਤ ਵੋਟ ਪਾ ਕੇ ਆਪਣਾ ਫਰਜ਼ ਨਿਭਾਇਆ। ਤੁਸੀਂ ਸਭ ਸਾਥੀ ਵੀ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਵੋਟ ਜ਼ਰੂਰ ਪਾਉਣਾ।


author

Harnek Seechewal

Content Editor

Related News