ਫ਼ਰੀਦਕੋਟ ਦੇ ਇਕ ਹਸਪਤਾਲ ਬਾਹਰ ਬਣੇ ਫਰੂਟ ਜੂਸ ਦੇ ਖੋਖਿਆਂ ਨੂੰ ਬੀਤੀ ਰਾਤ ਲੱਗੀ ਅੱਗ

Saturday, Jan 23, 2021 - 07:24 PM (IST)

ਫ਼ਰੀਦਕੋਟ ਦੇ ਇਕ ਹਸਪਤਾਲ ਬਾਹਰ ਬਣੇ ਫਰੂਟ ਜੂਸ ਦੇ ਖੋਖਿਆਂ ਨੂੰ ਬੀਤੀ ਰਾਤ ਲੱਗੀ ਅੱਗ

ਫਰੀਦਕੋਟ, (ਰਾਜਨ, ਰਵੀ, ਜਸਬੀਰ ਸਿੰਘ )- ਬੀਤੀ ਰਾਤ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਾਊਡਰੀ ਵਾਲ ਨਾਲ ਲੱਗਦੇ ਫਰੂਟ, ਜੂਸ ਅਤੇ ਢਾਬੇ ਆਦਿ ਦੇ ਖੋਖਿਆਂ ਨੂੰ ਅਚਾਨਕ ਅੱਗ ਲੱਗਣ ਕਾਰਣ ਭਾਰੀ ਨੁਕਸਾਨ ਹੋ ਗਿਆ ਜਦਕਿ ਅੱਗ ਲੱਗਣ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਪੰਜਾਬ ਅਤੇ ਮੁੱਖ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ, ਸਤੀਸ਼ ਗਰੋਵਰ, ਐੱਮ. ਸੀ. ਵਿੱਕੀ ਅਤੇ ਹੋਰ ਸਮਾਜਸੇਵੀਆਂ ਨੇ ਮੌਕੇ ਦਾ ਦੌਰਾ ਕਰਕੇ ਪੀੜਤਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੀੜਤ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਦੀ ਯੋਗ ਸਹਾਇਤਾ ਕਰੇ। ਇਸ ਮੌਕੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਪੀੜਤਾਂ ਦੀ ਸਹਾਇਤਾ ਲਈ ਬਣਦੀ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ।


author

Bharat Thapa

Content Editor

Related News