ਪਾਕਿਸਤਾਨ ਤੋਂ ਆਈ ਵਟਸਐਪ ਕਾਲ ਰਾਹੀਂ ਠੱਗੇ 96 ਹਜ਼ਾਰ
Friday, Oct 27, 2023 - 05:01 PM (IST)

ਡੇਰਾਬੱਸੀ (ਅਨਿਲ) : ਡੇਰਾਬੱਸੀ ਮੀਟ ਪਲਾਂਟ ਵਿਚ ਕੰਮ ਕਰਨ ਵਾਲੀ ਵਿਧਵਾ ਔਰਤ ਪਾਕਿਸਤਾਨ ਤੋਂ ਆਈ ਵਟਸਐਪ ਕਾਲ ਰਾਹੀਂ 96 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਈ। ਪਾਕਿਸਤਾਨੀ ਠੱਗ ਨੇ ਉਸ ਨੂੰ 30 ਲੱਖ ਰੁਪਏ ਦਾ ਸਾਮਾਨ ਇਕ ਲੱਖ ਰੁਪਏ ਤੋਂ ਵੀ ਘੱਟ 'ਚ ਦੇਣ ਦਾ ਲਾਲਚ ਦਿੱਤਾ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ
ਰੁਕਸਾਨਾ ਪ੍ਰਬੀਨ ਪਤਨੀ ਸਵ. ਸੁਹੇਦੁਲ ਇਸਮਾਨ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਉਸ ਨੂੰ ਕੋਡ ‘92’ ਵਾਲੇ ਨੰਬਰਾਂ ਤੋਂ ਵਟਸਐਪ ਕਾਲਾਂ ਆ ਰਹੀਆਂ ਸਨ ਕਿ ਰੁਖਸਾਨਾ ਦਾ ਨੰਬਰ ਇਨਾਮ ਲਈ ਚੁਣਿਆ ਗਿਆ ਹੈ। ਉਸ ਨੂੰ 30 ਲੱਖ ਰੁਪਏ ਦੀਆਂ ਚੀਜ਼ਾਂ 1 ਲੱਖ ਰੁਪਏ ਤੋਂ ਘੱਟ ਵਿਚ ਮਿਲਣਗੀਆਂ। ਰੁਕਸਾਨਾ ਨੇ 6 ਟਰਾਂਜੈਕਸ਼ਨਾਂ ਰਾਹੀਂ ਬੈਂਕ ਵਿਚੋਂ 96 ਹਜ਼ਾਰ ਰੁਪਏ ਭੇਜ ਦਿੱਤੇ। ਉਸ ਤੋਂ ਬਾਅਦ ਠੱਗ ਦਾ ਨੰਬਰ ਬੰਦ ਆਉਣ ਲੱਗਾ। ਰੁਕਸਾਨਾ ਕੋਲ ਠੱਗਾਂ ਨਾਲ ਗੱਲਬਾਤ ਦੀ ਰਿਕਾਰਡਿੰਗ ਤੋਂ ਲੈ ਕੇ ਭੇਜੀਆਂ ਫੋਟੋਆਂ ਅਤੇ ਚੈਟਾਂ ਤਕ ਸਭ ਕੁਝ ਹੈ। ਡੇਰਾਬੱਸੀ ਪੁਲਸ ਨੇ ਰੁਖਸਾਨਾ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਮੋਹਾਲੀ ਨੂੰ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਅਮਨਪ੍ਰੀਤ ਦੇ ਕੈਨੇਡਾ 'ਚ ਚਰਚੇ, ਪਰਮਾਤਮਾ ਨੇ ਮਿਹਨਤ ਨੂੰ ਲਾਏ ਰੰਗ ਭਾਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8