ਪਰਾਲੀ ਸਾੜਨ ਦੇ ਦੋਸ਼ ''ਚ 7 ਵਿਅਕਤੀਆਂ ਖਿਲਾਫ ਪਰਚਾ, 2 ਕਾਬੂ
Wednesday, Nov 13, 2019 - 02:40 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ 'ਚ ਪੁਲਸ ਨੇ 7 ਵਿਅਕਤੀਆਂ ਖਿਲਾਫ ਕੇਸ ਦਰਜ ਕਰਦੇ ਹੋਏ 2 ਨੂੰ ਗ੍ਰਿਫਤਾਰ ਕਰ ਲਿਆ। ਐੈੱਸ. ਐੱਸ. ਪੀ. ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸ਼ਹਿਣਾ 'ਚ ਸੌਦਾਗਰ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਥਾਣਾ ਠੁੱਲੀਵਾਲ 'ਚ ਦੋ ਕੇਸ ਪਿਆਰਾ ਸਿੰਘ ਵਾਸੀ ਕਰਮਗੜ੍ਹ ਅਤੇ ਰੂਪ ਸਿੰਘ ਵਾਸੀ ਮਾਂਗੇਵਾਲ ਖਿਲਾਫ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਥਾਣਾ ਮਹਿਲ ਕਲਾਂ 'ਚ ਲਖਵੀਰ ਸਿੰਘ, ਥਾਣਾ ਤਪਾ 'ਚ ਸਤਨਾਮ ਸਿੰਘ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਰੂੜੇਕੇ ਕਲਾਂ 'ਚ ਬਾਬਰ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ। ਥਾਣਾ ਭਦੌੜ 'ਚ ਸੁਖਦੇਵ ਸਿੰਘ ਵਾਸੀ ਭਦੌੜ ਖਿਲਾਫ ਕੇਸ ਦਰਜ ਕੀਤਾ ਗਿਆ।