ਨਾਜਾਇਜ਼ ਸ਼ਰਾਬ ਤੇ ਸਮੈਕ ਸਮੇਤ 6 ਕਾਬੂ

Monday, Oct 22, 2018 - 07:18 AM (IST)

ਨਾਜਾਇਜ਼ ਸ਼ਰਾਬ ਤੇ ਸਮੈਕ ਸਮੇਤ 6 ਕਾਬੂ

 ਮਾਛੀਵਾਡ਼ਾ ਸਾਹਿਬ,(ਟੱਕਰ, ਸਚਦੇਵਾ)- ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਜਾਰੀ ਹੁਕਮਾਂ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਮਾਛੀਵਾਡ਼ਾ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ 25 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਸੰਦੀਪ ਸਿੰਘ ਵਾਸੀ ਮਾਛੀਵਾਡ਼ਾ ਖਾਮ ਨੂੰ ਕਾਬੂ ਕਰ ਲਿਆ ਗਿਆ।
 ®ਥਾਣਾ ਮੁਖੀ ਸੁਖਰਾਜ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਪੁਲਸ ਚੌਕੀ ਇੰਚਾਰਜ ਵਿਜੈ ਪਾਲ ਸਿੰਘ ਪੁਲਸ ਪਾਰਟੀ ਸਮੇਤ ਬਾਬਾ ਫਲਾਹੀ ਚੌਕ ਸ਼ੇਰਪੁਰ ਬਸਤੀ ਕੋਲ ਗਸ਼ਤ ਕਰ ਰਹੇ ਸਨ ਕਿ  ਸੂਚਨਾ ਦੇ ਅਾਧਾਰ ’ਤੇ ਪੁਲਸ ਨੇ ਸੰਦੀਪ ਸਿੰਘ ਵਾਸੀ ਮਾਛੀਵਾਡ਼ਾ ਖਾਮ ਦੇ ਘਰ ਵਿਚ ਛਾਪੇਮਾਰੀ ਕੀਤੀ, ਜਿਸ ਦੌਰਾਨ 25 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 ਸਮਰਾਲਾ, (ਗਰਗ, ਬੰਗਡ਼)-ਸਮਰਾਲਾ ਪੁਲਸ ਨੇ ਨਾਕਾਬੰਦੀ ਦੌਰਾਨ ਸਵਿਫ਼ਟ ਡਿਜ਼ਾਇਰ ਕਾਰ ਸਵਾਰ ਤਿੰਨ ਨੌਜਵਾਨਾਂ ਤੋਂ ਸਮੈਕ ਬਰਾਮਦ ਕੀਤੀ ਹੈ। ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ, ਹੌਲਦਾਰ ਮੁਖ਼ਤਿਆਰ ਸਿੰਘ ਤੇ ਅਮਰਜੀਤ ਸਿੰਘ  ਨੇ ਸੂਆ ਪੁਲੀ ਬੌਂਦਲੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇਕ ਸਵਿਫ਼ਟ ਕਾਰ ਸ਼ੱਕੀ ਹਾਲਤ ਵਿਚ ਆਉਂਦੀ ਦਿਖਾਈ ਦਿੱਤੀ। ਨੌਜਵਾਨਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ  ਤੋਂ 7 ਗ੍ਰਾਮ ਸਮੈਕ ਬਰਾਮਦ ਕੀਤੀ ਗਈ।
 ਕਾਬੂ ਕੀਤੇ ਗਏ ਮੁਲਜ਼ਮਾਂ  ਦੀ ਸ਼ਨਾਖਤ ਪ੍ਰਦੀਪ ਕੁਮਾਰ, ਪ੍ਰਿੰਸ ਸ਼ਰਮਾ ਤੇ ਕਰਨਵਿੰਦਰ (ਤਿੰਨੇ ਵਾਸੀ ਸਮਰਾਲਾ) ਵਜੋਂ ਹੋਈ ਹੈ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 
 ਖਰਡ਼,  (ਗਗਨਦੀਪ, ਅਮਰਦੀਪ, ਸ਼ਸ਼ੀ, ਰਣਬੀਰ)-ਸਿਟੀ ਪੁਲਸ ਖਰਡ਼ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। 
ਸਿਟੀ ਪੁਲਸ ਖਰਡ਼ ਦੇ ਹੌਲਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲਸ ਨੇ ਗੁਪਤਾ ਸੂਚਨਾ ’ਤੇ ਬਾਂਸਾਂ ਵਾਲੀ ਚੂੰਗੀ ਖਰਡ਼ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉਸਦੀ ਪਛਾਣ ਲਖਵੀਰ ਸਿੰਘ ਵਜੋਂ ਹੋਈ। ਪੁਲਸ ਨੇ ਉਸਦੇ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ, ਜਿਸਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News