ਨਸ਼ੇ ਵਾਲੇ ਪਦਾਰਥਾਂ ਸਮੇਤ 6 ਕਾਬੂ, 3 ਫਰਾਰ

5/21/2020 11:25:36 PM

ਮਾਨਸਾ, (ਮਨਜੀਤ ਕੌਰ)- ਜ਼ਿਲਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਕਾਬੂ ਕਰ ਕੇ 2500 ਨਸ਼ੇ ਵਾਲੀਆਂ ਗੋਲੀਆਂ ਅਤੇ 650 ਲੀਟਰ ਲਾਹਣ ਤੇ 9 ਬੋਤਲਾਂ ਸ਼ਰਾਬ ਦੀ ਬਰਾਮਦਗੀ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ 3 ਵਿਅਕਤੀ ਭੱਜਣ ’ਚ ਸਫਲ ਹੋ ਗਏ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਸ ਵਲੋਂ ਪਿੰਡ ਕੁਲਰੀਆਂ ਨਜ਼ਦੀਕ ਬੇਅੰਤ ਰਾਮ ਪੁੱਤਰ ਜੀਤਾ ਰਾਮ ਵਾਸੀ ਢੱਡੇ (ਬਠਿੰਡਾ) ਨੂੰ ਕਾਬੂ ਕਰ ਕੇ ਉਸ ਕੋਲੋਂ 2500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਜਦੋਂ ਕਿ ਮੌਕੇ ’ਤੇ ਮੌਜੂਦ ਇਸ ਦਾ ਸਾਥੀ ਅਮਰੀਕ ਰਾਮ ਪੁੱਤਰ ਸਿਕੰਦਰ ਰਾਮ ਵਾਸੀ ਢੱਡੇ (ਬਠਿੰਡਾ) ਮੌਕੇ ਤੋਂ ਭੱਜ ਗਿਆ। ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸੇ ਤਰ੍ਹਾਂ ਥਾਣਾ ਸਿਟੀ 1 ਮਾਨਸਾ ਦੀ ਪੁਲਸ ਨੇ ਮਿੰਟੂ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਜਵਾਹਰ ਕੇ ਕੋਲੋਂ 70 ਲੀਟਰ ਲਾਹਣ, ਬੋਹਾ ਪੁਲਸ ਵਲੋਂ ਮੁਖਤਿਆਰ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਰਿਊਦ ਕਲਾਂ ਕੋਲੋਂ 50 ਲੀਟਰ ਲਾਹਣ, ਭੀਖੀ ਪੁਲਸ ਵਲੋਂ ਗੁਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਹੀਰੋ ਕਲਾਂ ਕੋਲੋਂ 40 ਲੀਟਰ ਲਾਹਣ, ਥਾਣਾ ਸਿਟੀ 1 ਪੁਲਸ ਵਲੋਂ ਜਸਪਾਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਜਵਾਹਰ ਕੇ ਕੋਲੋਂ 40 ਲੀਟਰ ਲਾਹਣ, ਬੁਢਲਾਡਾ ਸਦਰ ਪੁਲਸ ਵਲੋਂ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰੱਲੀ ਨੂੰ ਕਾਬੂ ਕਰ ਕੇ ਉਸ ਕੋਲੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਪੁਲਸ ਨੇ ਨਿਰਮਲ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਫੂਸਮੰਡੀ ਤੋਂ 300 ਲੀਟਰ ਲਾਹਣ ਅਤੇ ਜਗਦੀਸ਼ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਮੀਰਪੁਰ ਕਲਾਂ ਤੋਂ 150 ਲੀਟਰ ਲਾਹਣ ਬਰਾਮਦ ਕੀਤਾ। ਜਦੋਂ ਕਿ ਉਕਤ ਦੋਵੇਂ ਵਿਅਕਤੀ ਮੌਕੇ ’ਤੇ ਭੱਜਣ ’ਚ ਸਫਲ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor Bharat Thapa