ਫਰੀਦਕੋਟ ਜ਼ਿਲ੍ਹੇ ਦੇ 50 ਸਾਲ ਹੋਏ ਪੂਰੇ, ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਕੁਝ ਇਸ ਤਰ੍ਹਾਂ ਮਨਾਇਆ ਇਹ ਖਾਸ ਦਿਨ

Tuesday, Sep 06, 2022 - 04:15 PM (IST)

ਫਰੀਦਕੋਟ ਜ਼ਿਲ੍ਹੇ ਦੇ 50 ਸਾਲ ਹੋਏ ਪੂਰੇ, ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਕੁਝ ਇਸ ਤਰ੍ਹਾਂ ਮਨਾਇਆ ਇਹ ਖਾਸ ਦਿਨ

ਫਰੀਦਕੋਟ (ਵੈੱਬ ਡੈਸਕ) : ਮਾਲਵਾ ਖੇਤਰ 'ਚ ਪੈਂਦੇ ਫਰੀਦਕੋਟ ਜ਼ਿਲ੍ਹੇ ਦੇ 50 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮਿਲ ਕੇ 50 ਛੋਟੇ ਜੰਗਲ ਲਗਾਏ ਹਨ। ਦੱਸ ਦੇਈਏ ਕਿ ਕਮਿਊਨਿਟੀ ਵਣ ਦੀ ਸਿਰਜਣਾ ਲਈ ਜੰਗਲਾਤ ਵਿਭਾਗ ਅਤੇ ਰਾਊਂਡਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ 'ਚ 50 ਥਾਵਾਂ 'ਤੇ ਲਗਭਗ 25 ਏਕੜ ਰਕਬੇ ਵਿੱਚ 75 ਵੱਖ-ਵੱਖ ਕਿਸਮਾਂ ਦੇ 25 ਹਜ਼ਾਰ ਬੂਟੇ ਲਗਾਏ ਗਏ ਹਨ। ਮਿੰਨੀ ਜੰਗਲ ਵਿੱਚ ਹਰੇਕ ਥਾਂ 'ਤੇ 100 ਤੋਂ 1700 ਦੇ ਵਿਚਕਾਰ ਬੂਟੇ ਹਨ। ਸਭ ਤੋਂ ਵੱਡਾ ਪਿੰਡ ਖਾਰਾ ਵਿਖੇ 1700 ਬੂਟੇ ,ਬੀਹਲੇਵਾਲ 'ਚ 1600 ਅਤੇ ਮਿੱਡੂ 'ਚ 1500 ਬੂਟੇ ਲਗਾਏ ਹਨ। ਜ਼ਿਕਰਯੋਗ ਹੈ ਕਿ ਫਰੀਦਕੋਟ ਜ਼ਿਲ੍ਹੇ ਦਾ ਨਾਂ ਸੂਫੀ ਸੰਤ ਬਾਬਾ ਫਰੀਦ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਇਸ ਨੂੰ 7 ਅਗਸਤ 1972 ਨੂੰ ਜ਼ਿਲ਼੍ਹਾ ਬਣਾਇਆ ਗਿਆ ਸੀ। 

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਕੋਰਟ ਕੰਪਲੈਕਸ ’ਚ ਚੱਲੀ ਗੋਲ਼ੀ, ਏ.ਐੱਸ.ਆਈ. ਦੀ ਮੌਤ

ਫਰੀਦਕੋਟ ਦੀ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਦੱਸਿਆ ਕਿ ਇਹ ਪ੍ਰੋਜੈਕਟ ਜ਼ਿਲ੍ਹੇ 'ਚ ਹਰਿਆਲੀ ਵਧਾਉਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਸਾਰੇ ਪਿੰਡਾਂ ਵਿੱਚੋਂ ਬੂਟੇ ਲਗਾਉਣ ਲਈ ਸਾਂਝੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ ਪਰ ਕੁਝ ਲੋਕ ਆਪਣੀ ਨਿੱਜੀ ਜ਼ਮੀਨ 'ਤੇ ਬੂਟੇ ਲਗਾਉਣ ਲਈ ਵੀ ਅੱਗੇ ਆਏ ਹਨ।  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੌਦਿਆਂ ਦੀ ਦੇਖਭਾਲ ਲਈ ਦੋ ਵੈਨ (ਜੰਗਲਾਤ) ਮਿੱਤਰ ਨਿਯੁਕਤ ਕੀਤੇ ਗਏ ਹਨ। ਜੰਗਲਾਤ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਇੰਚਾਰਜ ਅਧਿਕਾਰੀ ਵੱਲੋਂ ਨਿਯਮਤ ਨਿਗਰਾਨੀ ਵੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਸਾਰਜ ਸੰਧੂ ’ਤੇ ਪੁਲਸ ਦੀ ਵੱਡੀ ਕਾਰਵਾਈ, ਲਿਆ ਰਿਮਾਂਡ ’ਤੇ

ਐਗਰੀਕਲਚਰ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਏ.ਟੀ.ਐਮ.ਏ.), ਫਰੀਦਕੋਟ ਨਾਲ ਸੰਬੰਧਤ ਅਧਿਕਾਰੀ ਅਤੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਅਮਨਦੀਪ ਕੇਸ਼ਵ ਨੇ ਕਿਹਾ ਕਿ ਪੌਦਿਆਂ ਨੂੰ ਵਿਗਿਆਨਕ ਢੰਗ ਨਾਲ ਉਗਾਇਆ ਗਿਆ ਹੈ। ਉੱਤਰ ਵਾਲੇ ਪਾਸੇ ਵਿੰਡਬ੍ਰੇਕਰ ਦੇ ਦਰੱਖਤ ਅਤੇ ਬਾਂਸ ਆਦਿ ਦੇ ਪੌਦੇ ਲਗਾਏ ਗਏ ਹਨ ਜਦਕਿ ਦੱਖਣ ਵਾਲੇ ਪਾਸੇ ਫਲਦਾਰ ਰੁੱਖ ਹਨ। ਇਸੇ ਤਰ੍ਹਾਂ ਪੱਛਮ ਵਾਲੇ ਪਾਸੇ ਪਿੱਪਲ, ਬੋਹੜ, ਸਾਂਗਵਾਨ ਆਦਿ ਦੇ ਵੱਡੇ ਦਰੱਖਤ ਲਗਾਏ ਗਏ ਹਨ ਕਿਉਂਕਿ ਉਸ ਹਿੱਸੇ 'ਚ ਸੂਰਜ ਦੀ ਰੌਸ਼ਣੀ ਸਭ ਤੋਂ ਵੱਧ ਆਉਂਦੀ ਹੈ। 

 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News