‘ਕੋਰੋਨਾ ਆਫ਼ਤ ਦੌਰਾਨ 50 ਫੀਸਦੀ ਅਧਿਕਾਰੀ ਤੇ ਮੁਲਾਜ਼ਮ ਹੀ ਦਫ਼ਤਰ ਬੁਲਾਏ ਜਾਣ’

07/15/2020 12:30:41 PM

ਪਟਿਆਲਾ (ਰਾਜੇਸ਼) : ਕਾਂਗਰਸ ਦੇ ਮੁਲਾਜ਼ਮ ਸੰਗਠਨ ਇੰਟਕ ਦੇ ਪੀ. ਐੱਸ. ਪੀ. ਸੀ. ਐੱਲ./ਪੀ. ਐੱਸ. ਟੀ. ਸੀ. ਐੱਲ. ਨੇ ਦੋਵੇਂ ਬਿਜਲੀ ਨਿਗਮਾਂ ਦੇ ਸੀ. ਐੱਮ. ਡੀ. ਅਤੇ ਡਾਇਰੈਕਟਰ ਪ੍ਰਸ਼ਾਸ਼ਨ ਨੂੰ ਮੰਗ-ਪੱਤਰ ਭੇਜ ਕੇ ਕੋਰੋਨਾ ਆਫ਼ਤ ਦੌਰਾਨ 50 ਫੀਸਦੀ ਅਧਿਕਾਰੀ ਤੇ ਮੁਲਾਜ਼ਮ ਦਫ਼ਤਰ ’ਚ ਬੁਲਾਉਣ ਦੀ ਮੰਗ ਕੀਤੀ ਹੈ। ਇੰਟਕ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਗਰੂਪ ਸਿੰਘ ਮਹਿਮਦਪੁਰ ਨੇ ਕਿਹਾ ਕਿ ਪੰਜਾਬ ’ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬਿਜਲੀ ਬੋਰਡ ਦੇ ਕਈ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆ ਗਏ ਹਨ, ਜਿਸ ਕਰ ਕੇ ਉਨ੍ਹਾਂ ’ਚ ਦਹਿਸ਼ਤ ਪਾਈ ਜਾ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਮੁੱਖ ਦਫਤਰ ਅਤੇ ਪੀ. ਐੱਸ. ਪੀ. ਸੀ. ਐੱਲ ਦੇ ਦਫਤਰਾਂ ਵਿਖੇ 50 ਫੀਸਦੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬੁਲਾਇਆ ਜਾਵੇ। ਇਸ ਨਾਲ ਸਮਾਜਿਕ ਦੂਰੀ ਰਹੇਗੀ। ਉਨ੍ਹਾਂ ਕਿਹਾ ਕਿ 50 ਫੀਸਦੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਡਿਊਟੀ ਰੋਟੇਸ਼ਨ ਵਾਈਜ਼ ਲਾਈ ਜਾਵੇ। ਮਹਿਮਦਪੁਰ ਨੇ ਦੱਸਿਆ ਕਿ ਪੰਜਾਬ ਦੇ ਬਿਜਲੀ ਮਹਿਕਮੇ ਦੇ ਸਕੱਤਰ ਅਨੁਰਿਧ ਤਿਵਾੜੀ, ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਏ ਵੇਨੂ ਪ੍ਰਸ਼ਾਦ, ਪੀ. ਐੱਸ. ਟੀ. ਸੀ. ਐੱਲ. ਦੇ ਸੀ. ਐੱਮ. ਡੀ. ਅਨੁਰਿਧ ਤਿਵਾਡ਼ੀ, ਪੀ. ਐੱਸ. ਪੀ. ਸੀ. ਐੱਲ. ਦੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਅਤੇ ਪੀ. ਐੱਸ. ਟੀ. ਸੀ. ਐੱਲ. ਦੇ ਡਾਇਰੈਕਟਰ ਪ੍ਰਬੰਧਕੀ ਸੰਜੀਵ ਸ਼ਰਮਾ ਨੂੰ ਇਹ ਪੱਤਰ ਭੇਜੇ ਹਨ।


Babita

Content Editor

Related News