50 ਗ੍ਰਾਮ ਚਿੱਟਾ ਬਰਾਮਦ, 1 ਗ੍ਰਿਫਤਾਰ

Tuesday, Jun 02, 2020 - 07:28 PM (IST)

50 ਗ੍ਰਾਮ ਚਿੱਟਾ ਬਰਾਮਦ, 1 ਗ੍ਰਿਫਤਾਰ

ਬਠਿੰਡਾ, (ਵਰਮਾ)- ਗੁਪਤ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ.-2 ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 50 ਗ੍ਰਾਮ ਚਿੱਟਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਥਾਣਾ ਪ੍ਰਮੁੱਖ ਤਰਜਿੰਦਰ ਸਿੰਘ ਨੇ ਦੱਸਿਆ ਕਿ ਕੋਟਸ਼ਮੀਰ ਨਿਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਆਪਣੀ ਇਨੋਵਾ ਕਾਰ ਵਿਚ ਜਾ ਰਿਹਾ ਸੀ ਤਾਂ ਪੁਲਸ ਨੇ ਨਾਕਾਬੰਦੀ ਦੌਰਾਨ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ 'ਚੋਂ 50 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਧੋਖਾ ਦੇਣ ਲਈ ਚੰਡੀਗੜ੍ਹ•ਨੰਬਰ ਦੀ ਇਨੋਵਾ ਗੱਡੀ ਵਿਚ ਉਹ ਤਸਕਰੀ ਕਰਦਾ ਸੀ ਪਰੰਤੂ ਪੁਲਸ ਨੂੰ ਉਸ ਸਬੰਧੀ ਪੁਖਤਾ ਜਾਣਕਾਰੀ ਸੀ ਫਿਰ ਕੋਟਸ਼ਮੀਰ ਸਥਿਤ ਨਾਕਾਬੰਦੀ ਦੌਰਾਨ ਉਹ ਫੜਿਆ ਗਿਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਜਾਵੇਗਾ ਅਤੇ ਉਸ ਨਾਲ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਆਖਿਰ ਉਹ ਚਿੱਟੇ ਦੇ ਖੇਪ ਕਿਥੋਂ ਲੈ ਕੇ ਆਇਆ ਸੀ।


author

Bharat Thapa

Content Editor

Related News