4 ਸਾਲਾ ਬੱਚੇ ਦੀ ਕੈਂਸਰ ਨਾਲ ਮੌਤ

Wednesday, Aug 21, 2019 - 01:07 AM (IST)

4 ਸਾਲਾ ਬੱਚੇ ਦੀ ਕੈਂਸਰ ਨਾਲ ਮੌਤ

ਸ਼ੇਰਪੁਰ (ਸਿੰਗਲਾ)— ਭਾਈ ਮਰਦਾਨਾ ਸੰਗੀਤ ਅਕੈਡਮੀ ਸ਼ੇਰਪੁਰ ਦੇ ਸੰਚਾਲਕ ਤੇ ਸਮਾਜ ਸੇਵੀ ਭਾਈ ਹਰਵਿੰਦਰ ਸਿੰਘ ਹੈਰੀ ਬਧੇਸ਼ਾ ਦੇ 4 ਸਾਲਾ ਭਾਣਜੇ ਦੀ ਮੰਗਲਵਾਰ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਮੌਤ ਹੋ ਜਾਣ ਦਾ ਅਤਿ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ (4) ਪੁੱਤਰ ਰਣਜੀਤ ਸਿੰਘ ਬਿੱਟੂ ਵਾਸੀ ਝਲੂਰ ਜੋ ਕਿ ਪਿਛਲੇ 4 ਮਹੀਨਿਆਂ ਤੋਂ ਸਿਰ 'ਚ ਕੈਂਸਰ ਕਰਕੇ ਪੀੜਤ ਸੀ। ਭਾਈ ਹੈਰੀ ਬਧੇਸ਼ਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਰਨਜੀਤ ਸਿੰਘ ਦੀ ਬੀਮਾਰੀ ਬਾਰੇ 26 ਅਪ੍ਰੈਲ 2019 ਨੂੰ ਉਸ ਦੇ ਅਚਾਨਕ ਬੀਮਾਰ ਹੋਣ ਤੋਂ ਬਾਅਦ ਪਤਾ ਲੱਗਿਆ, ਜਿਸ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਵਿਖੇ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। 4 ਸਾਲ ਦੀ ਇਹ ਨੰਨ੍ਹੀ ਜ਼ਿੰਦਗੀ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਮੰਗਲਵਾਰ ਸਵੇਰ ਸਮੇਂ ਆਖਰ ਹਾਰ ਗਈ। ਇਸ ਬੇਵਕਤੀ ਮੌਤ 'ਤੇ ਲਾਇਨਜ਼ ਕਲੱਬ ਸ਼ੇਰਪੁਰ ਦੇ ਪ੍ਰਧਾਨ ਦੀਪਕ ਕੁਮਾਰ, ਸੈਕਟਰੀ ਪਰਮਿੰਦਰ ਸਿੰਘ ਚਹਿਲ, ਪੀ. ਆਰ. ਓ. ਚਮਕੌਰ ਸਿੰਘ ਆਸ਼ਟ, ਡਾ. ਗੁਰਿੰਦਰਪਾਲ ਗੋਇਲ, ਪ੍ਰਦੀਪ ਕੁਮਾਰ ਦੀਪਾ ਆਦਿ ਆਗੂਆਂ ਨੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।


author

KamalJeet Singh

Content Editor

Related News