ਹਵਾਈ ਫਾਇਰ ਕਰਕੇ 4 ਵਿਅਕਤੀਆਂ ਨਾਲ ਕੀਤੀ ਕੁੱਟਮਾਰ, 8 ਖ਼ਿਲਾਫ਼ ਮਾਮਲਾ ਦਰਜ

06/01/2022 5:51:37 PM

ਫਿਰੋਜ਼ਪੁਰ (ਪਰਮਜੀਤ ਸੋਢੀ): ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਲੂਥਡ਼ ਵਿਖੇ ਹਵਾਈ ਫਾਇਰ ਕਰਕੇ ਚਾਰ ਵਿਅਕਤੀਆਂ ਦੀ ਕੁੱਟਮਾਰ ਕਰਕੇ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ 8 ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 336, 323, 148, 149 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੰਦੀਪ ਪੁੱਤਰ ਸਦੀਕ ਵਾਸੀ ਪਿੰਡ ਲੂਥਡ਼ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਵਲੂਰ ਤੋਂ ਆਪਣੇ ਪਿੰਡ ਜਾ ਰਿਹਾ ਸੀ, ਜਦ ਉਹ ਪਿੰਡ ਪੁੱਜਾ ਤਾਂ ਦੋਸ਼ੀ ਅਜੈ , ਰੋਹਿਤ , ਰਾਹੁਲ , ਵਿਨੈ , ਸ਼ਿਵਾ, ਗੁਰਮੁੱਖ , ਮਨਪ੍ਰੀਤ , ਰਣਬੀਰ ਵਾਸੀ ਲੂਥਡ਼ ਜੋ ਪਿੰਡ ਦੇ ਚੋਂਕ ਵਿਚ ਖਡ਼ੇ ਸਨ ਨੇ ਉਸ ਨੂੰ ਰੋਕ ਲਿਆ ਤੇ ਉਸ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ- ਤਾਜਪੁਰ ਰੋਡ ਕੇਂਦਰੀ ਜੇਲ ’ਚ ਪਿਛਲੇ 45 ਦਿਨਾਂ ਦੇ ਅੰਕੜੇ ’ਚ 100 ਮੋਬਾਇਲਾਂ ਦੀ ਬਰਾਮਦਗੀ

ਇਸ ਤੋਂ ਬਾਅਦ ਦੋਸ਼ੀ ਅਜੈ ਨੇ 4 ਹਵਾਈ ਫਾਇਰ ਕੀਤੇ ਤਾਂ ਇਸੇ ਦੌਰਾਨ ਉਸ ਦੇ ਭਤੀਜੇ ਕਸ਼ਮੀਰ ਗੋਰੀਆ, ਦੀਪਕ ਗੋਰੀਆ ਅਤੇ ਕਰਨ ਘਾਰੂ ਮੌਕੇ ’ਤੇ ਆ ਕੇ ਉਸ ਨੂੰ ਛੁਡਾਉਣ ਲੱਗੇ ਤਾਂ ਦੋਸ਼ੀਆਂ ਨੇ ਉਨ੍ਹਾਂ ਦੇ ਵੀ ਸੱਟਾਂ ਮਾਰੀਆਂ। ਸੰਦੀਪ ਨੇ ਦੱਸਿਆ ਕਿ ਦੋਸ਼ੀ ਸ਼ਿਵਾ ਅਤੇ ਰੋਹਿਤ ਨੇ ਆਪਣੇ ਰਿਵਾਲਵਰ ਕੱਢ ਕੇ ਹਵਾਈ ਫਾਇਰ ਕੀਤੇ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਨੂੰਹ-ਪੁੱਤਰ ਦੀ ਲੜਾਈ ਤੋਂ ਦੁਖੀ ਸੱਸ ਨੇ ਸੱਤ ਮਹੀਨੇ ਦੀ ਪੋਤਰੀ ਸਣੇ ਨਹਿਰ ’ਚ ਮਾਰੀ ਛਾਲ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News