ਮੁੜ ਪੈਰ ਪਸਾਰ ਰਿਹਾ ਕੋਰੋਨਾ, ਜ਼ਿਲ੍ਹੇ 'ਚ 4 ਨਵੇਂ ਮਾਮਲੇ ਆਏ ਸਾਹਮਣੇ

04/24/2022 10:24:44 PM

ਪਟਿਆਲਾ (ਜ. ਬ.) : ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਅੱਜ ਜ਼ਿਲ੍ਹੇ 'ਚ ਪ੍ਰਾਪਤ 271 ਕੋਵਿਡ ਰਿਪੋਰਟਾਂ 'ਚੋਂ 4 ਕੋਰੋਨਾ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਇਨ੍ਹਾਂ 'ਚੋਂ 2 ਪਟਿਆਲਾ ਸ਼ਹਿਰ ਅਤੇ 2 ਰਾਜਪੁਰਾ ਨਾਲ ਸਬੰਧਿਤ ਹਨ। ਹੁਣ ਜ਼ਿਲ੍ਹੇ 'ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 62060 ਹੋ ਗਈ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 60,587 ਹੈ, ਜਦੋਂ ਕਿ ਐਕਟਿਵ ਕੇਸਾਂ ਦੀ ਗਿਣਤੀ 15 ਹੈ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਅੱਜ ਕੋਵਿਡ ਜਾਂਚ ਲਈ 179 ਸੈਂਪਲ ਲਏ ਗਏ। ਹੁਣ ਤੱਕ ਜ਼ਿਲ੍ਹੇ 'ਚ ਕੋਵਿਡ ਜਾਂਚ ਸਬੰਧੀ 12,38,360 ਸੈਂਪਲ ਲਏ ਜਾ ਚੁੱਕੇ ਹਨ। ਜ਼ਿਲ੍ਹਾ ਪਟਿਆਲਾ ਦੇ 62,060 ਕੋਵਿਡ ਪਾਜ਼ੇਟਿਵ, 11,76,179 ਨੈਗੇਟਿਵ ਅਤੇ ਲਗਭਗ 121 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇ ਕਿਹਾ ਕਿ ਅੱਜ ਜ਼ਿਲ੍ਹੇ 'ਚ 1080 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਇਸ ਨਾਲ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 25 ਲੱਖ 82 ਹਜ਼ਾਰ 998 ਹੋ ਗਈ ਹੈ।

ਇਹ ਵੀ ਪੜ੍ਹੋ : ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀਆਂ 3 ਝੁੱਗੀਆਂ ਸੜ ਕੇ ਸੁਆਹ, 7 ਮਹੀਨੇ ਦੀ ਬੱਚੀ ਝੁਲਸੀ

ਉਨ੍ਹਾਂ ਦੱਸਿਆ ਕਿ ਕੱਲ੍ਹ 25 ਅਪ੍ਰੈਲ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਸ ਲਾਈਨ ਹਸਪਤਾਲ, ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਯਾਦਵਿੰਦਰਾ ਕਾਲੋਨੀ, ਸਿਕਲੀਗਰ ਬਸਤੀ, ਸਿਟੀ ਬ੍ਰਾਂਚ, ਬਿਸ਼ਨ ਨਗਰ, ਆਰੀਆ ਸਮਾਜ, ਸੂਲਰ, ਅਨੰਦ ਨਗਰ ਬੀ, ਡਿਸਪੈਂਸਰੀ ਰਾਜਪੁਰਾ ਕਾਲੋਨੀ, ਮਥੁਰਾ ਕਾਲੋਨੀ, ਮਾਤਾ ਕੌਸ਼ਲਿਆ ਹਸਪਤਾਲ, ਦਫ਼ਤਰ ਮਿਊਂਸੀਪਲ ਕਾਰਪੋਰੇਸ਼ਨ, ਨਿਊ ਪਾਵਰ ਹਾਊਸ ਸਕੂਲ, ਈਲਾਈਟ ਕਲੱਬ ਕਮਿਊਨਿਟੀ ਸੈਂਟਰ ਅਰਬਨ ਅਸਟੇਟ ਫੇਜ਼-3, ਸਮਾਣਾ ਦੇ ਸਬ-ਡਵੀਜ਼ਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ-2 ਅਤੇ ਪ੍ਰਾਇਮਰੀ ਸਿਹਤ ਕੇਂਦਰ ਬਲਾਕ ਕੌਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾ ਤੇ ਸ਼ੁਤਰਾਣਾ ਅਧੀਨ ਆਉਂਦੇ ਪਿੰਡਾਂ ਤੇ ਸਕੂਲਾਂ 'ਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।


Manoj

Content Editor

Related News