ਦੂਜੇ ਸੂਬਿਆਂ ਤੋਂ ਅਸਲਾ ਮੰਗਾਂ ਕੇ ਵੇਚਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ, ਇੰਝ ਵੇਚਦੇ ਸੀ ਅਸਲਾ

08/08/2022 11:39:19 AM

ਫਰੀਦਕੋਟ(ਰਾਜਨ) : ਬਾਹਰਲੀਆਂ ਸਟੇਟਾਂ ਤੋਂ ਅਸਲਾ ਮੰਗਵਾ ਕੇ ਨਿੱਜੀ ਰੰਜਿਸ਼ਾਂ ਕੱਢਣ ਦੇ ਪੰਜਾਬ ਨਿਵਾਸੀ ਖ਼ਰੀਦਦਾਰਾਂ ਨੂੰ ਵੇਚਣ ਵਾਲੇ ਗਿਰੋਹ ਦੇ ਪਿੰਡ ਸਾਧਾਂ ਵਾਲਾ ਨਿਵਾਸੀ ਗਗਨਦੀਪ ਸਿੰਘ ਉਰਫ਼ ਗਗਨ ਅਤੇ ਸੱਤਪਾਲ ਸਿੰਘ ਉਰਫ਼ ਗੱਗੂ ਦੇ ਕਬੂਲਨਾਮੇ ’ਤੇ ਲਖਵਿੰਦਰ ਸਿੰਘ ਉਰਫ਼ ਲੱਖਾ, ਮੁਹੰਮਦ ਤਾਰਿਕ ਅਤੇ ਬਲਵਾਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਅਸਲਾ ਅਤੇ ਰੌਂਦ ਬਰਾਮਦਗੀ ਕਰਨ ਵਿਚ ਜ਼ਿਲਾ ਪੁਲਸ ਨੂੰ ਸਫ਼ਲਤਾ ਹਾਸਲ ਹੋਈ ਹੈ।

ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫ਼ਤਾਰ, ਇੰਝ ਕੈਦੀਆਂ ਤੱਕ ਪਹੁੰਚਾਉਂਦਾ ਸੀ ਹੈਰੋਇਨ ਤੇ ਮੋਬਾਇਲ

ਡੀ.ਐੱਸ.ਪੀ. ਜਤਿੰਦਰ ਕੁਮਾਰ ਨੇ ਸਥਾਨਕ ਪੁਲਸ ਲਾਈਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਗਗਨਦੀਪ ਸਿੰਘ ਅਤੇ ਸੱਤਪਾਲ ਸਿੰਘ ਕੋਲੋਂ ਅਸਲੇ ਦੀ ਬਰਾਮਦਗੀ ਹੋਈ ਸੀ ਜਿਸ ’ਤੇ ਇਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਲਏ ਗਏ। ਪੁਲਸ ਰਿਮਾਂਡ ਦੌਰਾਨ ਇਨ੍ਹਾਂ ਮੰਨਿਆ ਕਿ ਇਹ ਅਸਲਾ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਰਾਮਪੁਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਰਲ ਕੇ ਬਾਹਰਲੇ ਸੂਬਿਆਂ ਤੋਂ ਯੂ.ਪੀ. ਤੋਂ ਮੰਗਵਾਉਂਦੇ ਹਨ ਅਤੇ ਰਾਜਪੁਰਾ ਹਾਈਵੇ ’ਤੇ ਹੋਰ ਅਸਲਾ ਵੀ ਮੰਗਵਾ ਕੇ ਹਾਸਲ ਕਰਨਾ ਸੀ ਅਤੇ ਇਸ ਮੰਤਵ ਲਈ ਬਾਹਰਲੀ ਸਟੇਟ ਦੇ ਮੁਹੰਮਦ ਤਾਰਿਕ ਪੁੱਤਰ ਰਸ਼ੀਦ ਅਹਿਮਦ ਵਾਸੀ ਪਿੰਡ ਜ਼ਿਲ੍ਹਾ ਮੇਰਠ ਅਤੇ ਬਲਵਾਨ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਬੀਬੀਪੁਰ ਥਾਣਾ ਇੰਦਰੀ ਜ਼ਿਲਾ ਕਰਨਾਲ ਨਾਲ ਸਬੰਧ ਹਨ।

ਇਹ ਵੀ ਪੜ੍ਹੋ- ਪਟਿਆਲਾ ਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਏ 19 ਮੋਬਾਇਲ, ਜੇਲ੍ਹ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਜਿਸ ’ਤੇ ਪੁਲਸ ਵੱਲੋਂ ਕਾਰਵਾਈ ਕਰਦਿਆਂ ਉਕਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗਗਨਦੀਪ ਸਿੰਘ ਕੋਲੋਂ 1 ਪਿਸਟਲ 9 ਐੱਮ.ਐੱਮ, 1 ਮੈਗ਼ਜ਼ੀਨ ਅਤੇ 2 ਰੌਂਦ, ਲਖਵਿੰਦਰ ਸਿੰਘ ਕੋਲੋਂ 1 ਵਿਦੇਸ਼ੀ ਪਿਸਟਲ 9 ਐੱਮ.ਐੱਮ ਜਿਸ ਦੇ ਬੈਰਲ ’ਤੇ ਲਿਖਿਆ ਨੰਬਰ ਰਗੜਿਆ ਹੋਇਆ ਹੈ, ਸਮੇਤ 1 ਮੈਗ਼ਜ਼ੀਨ, 4 ਰੌਂਦ, 3 ਖੋਲ, 1 ਪਿਸਟਲ 32 ਬੋਰ ਦੇਸੀ ਰੰਗ ਸਿਲਵਰ, 7 ਰੌਂਦ 32 ਬੋਰ, 20 ਖੋਲ 32 ਬੋਰ ਅਤੇ ਕਾਰ ਸਵਿਫ਼ਟ, ਮੁਲਜ਼ਮ ਮੁਹੰਮਦ ਤਾਰਿਕ ਕੋਲੋਂ 1 ਬੇਬੀ ਪਿਸਟਲ ਅਤੇ ਮੋਟਰਸਾਈਕਲ ਅਤੇ ਮੁਲਜ਼ਮ ਬਲਵਾਨ ਸਿੰਘ ਕੋਲੋਂ 1 ਬੇਬੀ ਪਿਸਟਲ ਬਰਾਮਦ ਹੋਇਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News